DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਕਾਰਨ ਸਰਹੱਦੀ ਚੌਕੀਆਂ ਵਿੱਚ ਘਿਰੇ 360 ਬੀਐੱਸਐੱਫ ਜਵਾਨ: ਔਜਲਾ

ਲੋਕ ਸਭਾ ਮੈਂਬਰ ਵੱਲੋਂ ਹਡ਼੍ਹ ਪ੍ਰਭਾਵਿਤ ਖੇਤਰ ਦਾ ਦੌਰਾ; ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਅਪੀਲ
  • fb
  • twitter
  • whatsapp
  • whatsapp
Advertisement
ਇੱਥੇ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰਮਦਾਸ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਬਣੀਆਂ ਚੌਕੀਆਂ ਵਿੱਚ ਲਗਪਗ 360 ਬੀਐੱਸਐੱਫ ਜਵਾਨ ਘਿਰੇ ਹੋਏ ਹਨ। ਉਨ੍ਹਾਂ ਨੂੰ ਤੁਰੰਤ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਦਖਲ ਦੇਣ ਅਤੇ ਬਚਾਅ ਕਾਰਜ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕਮਾਂਡੈਂਟ ਰਾਜੇਸ਼ ਰਾਣਾ ਮੌਜੂਦ ਸਨ।

ਸ੍ਰੀ ਔਜਲਾ ਨੇ ਅੱਜ ਅਜਨਾਲਾ ਹਲਕੇ ਦੇ ਪਿੰਡਾਂ ਭੈਣੀਆਂ, ਮਾਝੀ ਮੀਆਂ, ਗੁਲਗੜ, ਸਾਰੰਗਦੇਵ, ਖਾਨਵਾਲ, ਛੰਨਾ ਸਾਰੰਗਦੇਵ, ਹਾਸ਼ਮਪੁਰਾ, ਅਕਬਰਪੁਰਾ, ਅਵਾਨ ਬਸਾਊ, ਘੋਗਾ, ਬੱਲ ਲੱਬੇ ਦੜੀਆ, ਸਾਹੋਵਾਲ, ਚੱਕ ਬਾਲਾ, ਜਗਦੇਵ ਖੁਰਦ, ਅਲੀਵਾਲ ਕੋਟਲੀ, ਗਾਹਿਲਪੁਰ, ਮੁੰਗੇਪੁਰ, ਮੁਹੱਲੇਪੁਰ, ਸੁਲਤਾਨ ਮਹਿਲ ਕਾਲੋਮਹਿਲ ਦਾ ਦੌਰਾ ਕੀਤਾ। ਉਨ੍ਹਾਂ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੀਣ ਵਾਲਾ ਪਾਣੀ, ਰਾਸ਼ਨ ਅਤੇ ਡੀਜ਼ਲ ਮੁਹੱਈਆ ਕਰਵਾਇਆ। ਸ੍ਰੀ ਔਜਲਾ ਨੇ ਚੌਕੀਆਂ ਦਾ ਦੌਰਾ ਕਰਦਿਆਂ ਦੱਸਿਆ ਕਿ ਅੱਜ ਉਹ ਸਭ ਤੋਂ ਪਹਿਲਾਂ ਬੀਐੱਸਐੱਫ ਦੇ ਬੀਓਪੀ ਸ਼ਾਹਪੁਰ ਪੁੱਜੇ ਜਿੱਥੇ ਪਾਣੀ ਕੋਟਰਾਜਾਦਾ ਅਤੇ ਬੇਦੀ ਛੰਨਾ ਤੋਂ ਲੰਘ ਕੇ ਬਾਕੀ ਪਿੰਡਾਂ ਵਿੱਚ ਪਹੁੰਚ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਬੀਓਪੀ ਦਰਿਆ ਮਨਸੂਰ ਵਿੱਚ 60 ਬੀਐੱਸਐੱਫ ਜਵਾਨ, ਬਡਾਈ ਚੀਮਾ ਪੋਸਟ ਬੀਓਪੀ ਵਿੱਚ 50, 32 ਕੋਟ ਰਾਏਜਾਦਾ, ਛੰਨਾ ਬੀਓਪੀ ਵਿੱਚ 40, 15 ਛੰਨਾ ਪੱਤਣ, 80 ਪੰਜਗਰਾਈਆਂ, 80 ਧਰਮਸ਼ਾਲਾ ਨਿਆਲ ਨੰਗਲ ਸੋਢ, 9 ਜਵਾਨ ਛੰਨਾ ਰੋਡ ’ਤੇ ਪੀਰ ਬਾਬਾ ਦੀ ਦਰਗਾਹ ’ਤੇ ਚੜ੍ਹੇ ਹਨ, ਜੋ ਬਚਾਅ ਲਈ ਗਏ ਸਨ ਅਤੇ ਉੱਥੇ ਘਿਰ ਗਏ। ਦੋ ਵਾਹਨ 407 ਅਤੇ ਬੋਲੈਰੋ ਵੀ ਫਸੇ ਹੋਏ ਹਨ।

ਇਸ ਤੋਂ ਇਲਾਵਾ ਕਰੀਬ 5000 ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੋਕ ਰਮਦਾਸ, ਘੋਨੇਵਾਲ, ਮਾਛੀਵਾਲ, ਜੱਟਾ, ਨਾਸੋਕੇ, ਸੰਗੋਕੇ, ਪੰਜਗਰਾਈਆਂ, ਕੋਟ ਰਾਏਜਾਦਾ, ਗੱਗਰ, ਘੁਮਰਾਏ, ਮਾਣਕਪੁਰ, ਬੇਦੀ ਛੰਨਾ, ਚੰਡੀਗੜ੍ਹ ਆਬਾਦੀ, ਦਰਿਆ ਮੂਸਾ, ਰੁਧੇਵਾਲ, ਮਲਕਪੁਰ, ਦੂਜੋਵਾਲ, ਸੋਪੀਆਂ, ਥੋਬਾ, ਗੱਗੋਮਹਿਲ ਅਤੇ ਨੇੜਲੇ ਪਿੰਡਾਂ ਦੇ ਲੋਕ ਛੱਤਾਂ ’ਤੇ ਖੜ੍ਹੇ ਹਨ ਅਤੇ ਬਚਾਅ ਦੀ ਉਡੀਕ ਕਰ ਰਹੇ ਹਨ। ਲੋਕ ਸਭਾ ਮੈਂਬਰ ਔਜਲਾ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਪ੍ਰਸ਼ਾਸਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ।

Advertisement
×