ਯੂਥ ਅਕਾਲੀ ਦਲ ਦੀ 33 ਮੈਂਬਰੀ ਕੋਰ ਕਮੇਟੀ ਐਲਾਨੀ
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਅੱਜ ਕੋਰ ਕਮੇਟੀ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਅੱਜ ਕੋਰ ਕਮੇਟੀ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਕਰਨ ਮਗਰੋਂ ਜਾਰੀ ਕੀਤੀ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੂੰ ਮਾਲਵੇ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਲਿਕਾ ਤੇ ਫ਼ਰਦੀਕੋਟ ਦਾ ਆਬਜ਼ਰਵਰ ਲਗਾਇਆ ਗਿਆ ਹੈ।
ਕੋਰ ਕਮੇਟੀ ਵਿੱਚ ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ ਗੁਰਦਾਸਪੁਰ, ਰਖਬਿੰਦਰ ਸਿੰਘ ਗਾਬੜੀਆ ਲੁਧਿਆਣਾ, ਬਬਰੀਕ ਸਿੰਘ ਬਿੱਕਾ ਰੋਮਾਣਾ, ਜਸਕਰਨ ਸਿੰਘ ਦਿਓਲ, ਐਡਵੋਕੇਟ ਰਾਜਕਮਲ ਸਿੰਘ ਗਿੱਲ ਨਕੋਦਰ ਤੇ ਹੋਰਨਾਂ ਦੇ ਨਾਂ ਸ਼ਾਮਲ ਹਨ।
Advertisement
Advertisement
Advertisement
×