ਘਰ ’ਚੋਂ 30 ਤੋਲੇ ਸੋਨਾ ਤੇ ਕਾਰ ਚੋਰੀ
ਇੱਥੋਂ ਨੇੜਲੇ ਪਿੰਡ ਮਾਝੀ ਵਿੱਚ ਚੋਰ ਗਰੋਹ ਨੇ ਘਰ ਵਿੱਚੋਂ ਇੱਕ ਕਾਰ, 30 ਤੋਲੇ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ, ਮਾਈਕ੍ਰੋਵੇਵ, ਐੱਲ ਈ ਡੀ, 10 ਹਜ਼ਾਰ ਰੁਪਏ ਨਗਦ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਰ ਦੀ ਮਾਲਕਣ ਮਨਜੀਤ...
Advertisement
ਇੱਥੋਂ ਨੇੜਲੇ ਪਿੰਡ ਮਾਝੀ ਵਿੱਚ ਚੋਰ ਗਰੋਹ ਨੇ ਘਰ ਵਿੱਚੋਂ ਇੱਕ ਕਾਰ, 30 ਤੋਲੇ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ, ਮਾਈਕ੍ਰੋਵੇਵ, ਐੱਲ ਈ ਡੀ, 10 ਹਜ਼ਾਰ ਰੁਪਏ ਨਗਦ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਰ ਦੀ ਮਾਲਕਣ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਤੇ ਨੂੰਹ ਕੈਨੇਡਾ ਰਹਿੰਦੇ ਹਨ, ਉਹ ਘਰ ’ਚ ਇਕੱਲੀ ਰਹਿੰਦੀ ਹੈ।
ਉਹ 30 ਅਗਸਤ ਨੂੰ ਆਪਣੇ ਪੇਕੇ ਪਿੰਡ ਚਲੀ ਗਈ ਸੀ ਤੇ ਦੇਰ ਸ਼ਾਮ ਵਾਪਸ ਆਈ ਸੀ। ਉਸ ਨੇ ਵਾਪਸ ਆ ਕੇ ਦੇਖਿਆ ਕਿ ਮੁੱਖ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਉਸ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਵਿੱਚੋਂ ਥਾਰ ਗੱਡੀ ਸਣੇ ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×