ਤਸਕਰ ਕੋਲੋਂ 3.7 ਕਿਲੋ ਹੈਰੋਇਨ ਬਰਾਮਦ
ਬੀ ਐੱਸ ਐੱਫ ਨੇ ਪਿੰਡ ਦਰਵੇਸ਼ੇ ਕੇ ਦੇ ਖੇਤਾਂ ’ਚੋਂ 562 ਗ੍ਰਾਮ ਹੈਰੋਇਨ ਸਣੇ ਮੁਲਜ਼ਮ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਹੋਰ ਪੜਤਾਲ ਕਰਨ ਬਾਅਦ ਉਸ ਤੋਂ 3.154 ਕਿਲੋ ਹੈਰੋਇਨ ਹੋਰ ਬਰਾਮਦ ਹੋਈ। ਥਾਣਾ ਸਦਰ ਦੇ ਐੱਸ ਐੱਚ ਓ...
Advertisement
ਬੀ ਐੱਸ ਐੱਫ ਨੇ ਪਿੰਡ ਦਰਵੇਸ਼ੇ ਕੇ ਦੇ ਖੇਤਾਂ ’ਚੋਂ 562 ਗ੍ਰਾਮ ਹੈਰੋਇਨ ਸਣੇ ਮੁਲਜ਼ਮ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਹੋਰ ਪੜਤਾਲ ਕਰਨ ਬਾਅਦ ਉਸ ਤੋਂ 3.154 ਕਿਲੋ ਹੈਰੋਇਨ ਹੋਰ ਬਰਾਮਦ ਹੋਈ। ਥਾਣਾ ਸਦਰ ਦੇ ਐੱਸ ਐੱਚ ਓ ਇੰਸਪੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਗਸ਼ਤ ਦੌਰਾਨ ਪਿੰਡ ਦਰਵੇਸ਼ੇ ਕੇ ਦੇ ਖੇਤਾਂ ਵਿੱਚੋਂ ਪਿੰਡ ਦੇ ਅਰਸ਼ਦੀਪ ਸਿੰਘ ਨੂੰ 562 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਪੜਤਾਲ ਮਗਰੋਂ ਮੁਲਜ਼ਮ ਕੋਲੋਂ 3.154 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਪੜਤਾਲ ਦੌਰਾਨ ਅਰਸ਼ਦੀਪ ਨੇ ਮੰਨਿਆ ਕਿ ਨਸ਼ਾ ਤਸਕਰੀ ’ਚ ਉਸ ਨਾਲ ਜਸਵੰਤ ਸਿੰਘ ਅਤੇ ਗਗਨ ਸਿੰਘ ਦੋਵੇਂ ਵਾਸੀ ਪਿੰਡ ਦਰਵੇਸ਼ੇ ਕੇ ਵੀ ਸ਼ਾਮਲ ਹਨ। ਸਦਰ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
Advertisement
Advertisement
×