ਕੈਨੇਡਾ ਦੀ ਪੀਆਰ ਦਿਵਾਉਣ ਦੇ ਨਾਂ ’ਤੇ 29 ਲੱਖ ਠੱਗੇ, ਦੋ ਮਹਿਲਾਵਾਂ ਸਣੇ 3 ਖਿਲਾਫ ਕੇਸ ਦਰਜ
ਇਥੋਂ ਥੋੜ੍ਹੀ ਦੂਰ ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਨਵਾਂ ਪੁਰਬਾ ਦੇ ਇਕ ਨੌਜਵਾਨ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 29 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਵਿਚ ਦੋ ਮਹਿਲਾਵਾਂ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ...
ਇਥੋਂ ਥੋੜ੍ਹੀ ਦੂਰ ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਨਵਾਂ ਪੁਰਬਾ ਦੇ ਇਕ ਨੌਜਵਾਨ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 29 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਵਿਚ ਦੋ ਮਹਿਲਾਵਾਂ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਪਤਨੀ ਸਵਰਨ ਸਿੰਘ ਨੇ ਨਿਸ਼ਾਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਨਵਾਂ ਪੁਰਬਾ ਨੂੰ ਕੈਨੇਡਾ ਭੇਜ ਕੇ ਪੀਆਰ ਦਿਵਾਉਣ ਦਾ ਵਾਅਦਾ ਕੀਤਾ ਸੀ। ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਤਕਰੀਬਨ 29 ਲੱਖ ਰੁਪਏ ਸਵਰਨ ਸਿੰਘ, ਸੁਖਜੀਤ ਕੌਰ ਅਤੇ ਤਾਨੀਆ ਸੰਧੂ ਵਾਸੀਆਨ ਨਵਾਂ ਪੁਰਬਾ ਨੂੰ ਖਾਤਿਆਂ ਰਾਹੀਂ ਦਿੱਤੇ ਹਨ।
ਨਿਸ਼ਾਨ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ, ਸੁਖਜੀਤ ਕੌਰ ਅਤੇ ਤਾਨੀਆ ਸੰਧੂ ਨੇ ਉਸ ਨੂੰ ਕੈਨੇਡਾ ਵਿਚ ਪੀਅਰ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਿਸ਼ਾਨ ਸਿੰਘ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।