DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਖਵਿੰਦਰ ਕਲਕੱਤਾ ਕਤਲ ਮਾਮਲੇ ’ਚ 21 ਮੈਂਬਰੀ ਐਕਸ਼ਨ ਕਮੇਟੀ ਬਣਾਈ

ਕਮੇਟੀ ਵੱਲੋਂ ਐੱਸ ਐੱਸ ਪੀ ਨਾਲ ਦੋ ਵਾਰ ਮੀਟਿੰਗ; ਧਰਨਾ ਚੌਥੇ ਦਿਨ ਵੀ ਜਾਰੀ

  • fb
  • twitter
  • whatsapp
  • whatsapp
featured-img featured-img
ਕਾਂਗਰਸ ਆਗੂ ਮੁਹੰਮਦ ਸਦੀਕ ਧਰਨੇ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਸਿੰਗਲਾ
Advertisement

ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਚਾਰ ਅਕਤੂਬਰ ਨੂੰ ਹੋਏ ਕਤਲ ਪਿੱਛੋਂ ਅੱਜ ਵੀ ਰੋਸ ਪ੍ਰਦਰਸ਼ਨ ਜਾਰੀ ਹੈ ਅਤੇ ਅੱਜ ਚੌਥੇ ਦਿਨ ਵੀ ਬੱਸ ਸਟੈਂਡ ’ਤੇ ਧਰਨਾ ਤੇ ਚੱਕਾ ਜਾਮ ਜਾਰੀ ਰਿਹਾ।ਅੱਜ ਦੇ ਧਰਨੇ ਵਿੱਚ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ, ਸਤਨਾਮ ਸਿੰਘ ਰਾਹੀ, ਭਾਨਾ ਸਿੰਘ ਸਿੱਧੂ, ਮਨਜੀਤ ਸਿੰਘ ਮੁਹਾਲੀ ਰਾਸ਼ਟਰੀ ਲੋਕ ਦਲ ਸਮੇਤ ਵੱਡੀ ਗਿਣਤੀ ’ਚ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ। ਇਸ ਮੌਕੇ 21 ਮੈਂਬਰੀ ਐਕਸ਼ਨ ਕਮੇਟੀ ਵੀ ਗਠਿਤ ਕੀਤੀ ਗਈ। ਇਸ ਐਕਸ਼ਨ ਕਮੇਟੀ ’ਚ ਮਹਰੂਮ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ, ਅਮਿਤੋਜ ਸਿੰਘ, ਭਾਨਾ ਸਿੱਧੂ, ਉੱਘੇ ਵਕੀਲ ਰਾਜਦੇਵ ਸਿੰਘ ਖਾਲਸਾ, ਵਕੀਲ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੱਬੂ ਪੰਧੇਰ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਚੜੂਨੀ, ਹਾਕਮ ਸਿੰਘ ਢਿੱਲਵਾਂ, ਮਗਨਦੀਪ ਸਿੰਘ ਸ਼ਹਿਣਾ, ਰੂਪ ਸਿੰਘ ਢਿੱਲਵਾਂ, ਬੇਅੰਤ ਸਿੰਘ ਸ਼ਹਿਣਾ, ਪਰਮਜੀਤ ਸੇਖੋਂ, ਸੀਰਾ ਢਿੱਲੋਂ ਮਾਨਸਾ, ਸੋਨੀ ਹਿੰਮਤਪੁਰਾ, ਨਵਤੇਜ ਸਿੰਘ ਨੰਬਰਦਾਰ ਸ਼ਹਿਣਾ, ਡਾ. ਹਰਜਿੰਦਰ ਸਿੰਘ ਜੱਖੂ, ਜਗਸੀਰ ਸਿੰਘ ਸੀਰਾ, ਗੁਰਜੀਤ ਸਿੰਘ ਖਾਲਸਾ, ਸਾਬਕਾ ਸਰਪੰਚ ਤਰਨਜੀਤ ਸਿੰਘ ਦੁੱਗਲ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਮਗੜ੍ਹ, ਰਾਮ ਸਿੰਘ ਸ਼ਹਿਣਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।
Advertisement

ਐਕਸ਼ਨ ਕਮੇਟੀ ਨੇ ਥਾਣਾ ਸ਼ਹਿਣਾ ’ਚ ਐੱਸ ਐੱਸ ਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਨਾਲ ਦੋ ਵਾਰ ਮੀਟਿੰਗ ਵੀ ਕੀਤੀ। ਅੱਜ ਦੇ ਧਰਨੇ ਵਿੱਚ ਸ਼ਾਮਲ ਲੋਕਾਂ ਅਤੇ ਆਗੂ ਹੁਕਮਰਾਨ ਪਾਰਟੀ ਦੇ ਇੱਕ ਆਗੂ ’ਤੇ ਪਰਚਾ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਸਨ।

Advertisement

Advertisement
×