ਪੈਂਟੋਮੈਥ ਕੈਪੀਟਲ ਐਡਵਾਈਜ਼ਰ ਵੱਲੋਂ 12 ਸਨਅਤਕਾਰ ਸਨਮਾਨਿਤ
ਪੈਂਟੋਮੈਥ ਕੈਪੀਟਲ ਐਡਵਾਈਜ਼ਰ ਵੱਲੋਂ ਅੱਜ ਚੰਡੀਗੜ੍ਹ ਵਿੱਚ ਦਿ ਟ੍ਰਿਬਿਊਨ ਦੇ ਸਹਿਯੋਗ ਨਾਲ ਪੈਂਟੋਮੈਥ ਬਿਜ਼ਨਸ ਐਕਸੀਲੈਂਸ ਐਵਾਰਡ- 2025 ਕਰਵਾਇਆ ਗਿਆ। ਇਸ ਵਿੱਚ ਦੇਸ਼ ਦੀਆਂ 12 ਵੱਡੀਆਂ ਕੰਪਨੀਆਂ ਨੂੰ ਪੈਂਟੋਮੈਥ ਬਿਜ਼ਨਸ ਐਕਸੀਲੈਂਸ ਐਵਾਰਡ- 2025 ਨਾਲ ਸਨਮਾਨਿਤ ਕੀਤਾ ਗਿਆ ਹੈ। ਪੈਂਟੋਮੈਥ ਵੱਲੋਂ ਬਰਾਂਡ ਲੀਡਰ ਆਫ ਦਿ ਰਿਜਨ ਐਵਾਰਡ ਨਾਲ ਸਕੌਟ ਇਡੀਲ, ਲੀਅਫੋਰਡ, ਮਾਧਵ ਕੇਆਰਜੀ, ਵਿਰਗੋ ਲੈਮੀਨੇਟਸ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਹਰਟੈੱਕ, ਥੀਏਨ, ਸੁਕਾਮ, ਚੀਮਾ ਬੋਆਇਲਰ, ਰਿਨੇਅ ਸਟਰੀਪਸ ਨੂੰ ਐਡਵਾਂਸਿੰਗ ਲੀਡਰ ਐਵਾਰਡ ਅਤੇ ਸਪਰੇ ਨੂੰ ਬੈਸਟ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਮਲੈਂਡ ਤੋਂ ਹੇਅੰਤ ਜਿੰਦਲ ਨੂੰ ਬੈਸਟ ਇੰਨ ਰਿਐਲਿਟੀ ਅਤੇ ਐੱਸਪੀਐੱਸ ਕੰਸਟਰੱਕਸ਼ਨ ਨੂੰ ਬੈਸਟ ਇੰਨ ਇਨਫਰਾਸਟਰਕਚਰ ਐਵਾਰਡ ਨਾਲ ਸਨਮਾਨਿਆ ਗਿਆ ਹੈ।
ਇਸ ਮੌਕੇ ਦਿ ਵੈਲਥ ਕੰਪਨੀ ਦੀ ਐੱਮਡੀ ਮਧੂ ਲੁਨਾਵਤ, ਸੀਐੱਨਬੀਸੀ-ਟੀਵੀ18 ਦੇ ਡਿਪਟੀ ਐਗਜ਼ੀਕਿਊਟਿਵ ਐਡੀਟਰ ਨਿਮੇਸ਼ ਸ਼ਾਹ, ਪ੍ਰਿਸਮਾ ਗਲੋਬਲ ਦੇ ਸੰਸਥਾਪਕ ਡਾ. ਸ੍ਰੀ ਰਾਮ, ਵੀਰਾ ਇਲੈਕਟ੍ਰੋਨਿਕ ਦੇ ਐੱਮਡੀ ਅੰਕਿਤ ਮੈਣੀ, ਬਗਾਸ ਆਟੋ ਦੇ ਸੰਸਥਾਪਕ ਹੇਮੰਤ ਕਾਬੜਾ, ਕੁਆਲਿਟੀ ਪਾਵਰ ਇਲੈਕਟ੍ਰੀਕਲ ਇਕਿਊਪਮੈਂਟਸ ਲਿਮਟਿਡ ਦੇ ਐੱਮਡੀ ਭਰਨੀਧਰਨ ਪਾਂਡਿਆਨ ਤੇ ਹੋਰ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਭਰ ਤੋਂ ਚੋਣਵੇਂ ਪ੍ਰਮੋਟਰਾਂ, ਤਜਰਬੇਕਾਰ ਨਿਵੇਸ਼ਕਾਂ ਅਤੇ ਉਦਯੋਗਿਕ ਖੇਤਰ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਪੈਂਟੋਮੈਥ ਕੈਪੀਟਲ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮਹਾਵੀਰ ਲੁਨਾਵਤ ਨੇ ਦੇਸ਼ ਵਿੱਚ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਬਾਰੇ ਆਪਣੇ ਵਿਚਾਰ ਰੱਖੇ। ਇਸ ਐਵਾਰਡ ਸ਼ੋਅ ਵਿੱਚ ਦੇਸ਼ ਭਰ ਤੋਂ ਪਹੁੰਚੀਆਂ ਉੱਘੀਆਂ ਵਪਾਰਕ ਸ਼ਖ਼ਸੀਅਤਾਂ ਵੱਲੋਂ ਪੈਨਲ ਚਰਚਾ ਦੌਰਾਨ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਦੇਸ਼ ਵਿੱਚ ਉਦਯੋਗਿਕ ਖੇਤਰ ਨੂੰ ਪ੍ਰਫੁੱਲਿਤ ਕਰਨ ਬਾਰੇ ਅਤੇ ਉਦਯੋਗੀ ਖੇਤਰ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵਿਚਾਰ ਚਰਚਾ ਕੀਤੀ ਗਈ।