ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਿਮ ਅੱਗੇ ਗੋਲੀਬਾਰੀ ’ਚ 1 ਹਲਾਕ, 3 ਜ਼ਖ਼ਮੀ

ਦੋ ਵਾਹਨਾਂ ਵਿੱਚ ਸਵਾਰ ਹਮਲਾਵਰਾਂ ਨੇ ਇੱਕ-ਦੂਜੇ ’ਤੇ ਚਲਾਈਆਂ ਗੋਲੀਆਂ; ਪੁੁਲੀਸ ਨੇ ਵਾਹਨ ਕਬਜ਼ੇ ’ਚ ਲਏ
Advertisement

ਹਤਿੰਦਰ ਮਹਿਤਾ

ਜਲੰਧਰ, 19 ਜੂਨ

Advertisement

ਨਕੋਦਰ ’ਚ ਬੀਤੀ ਰਾਤ ਨੈਸ਼ਨਲ ਕਾਲਜ ਬਾਈਪਾਸ ਨੇੜੇ ਪੰਜਾਬ ਪੈਲੇਸ ਸਾਹਮਣੇ ਜਿਮ ਅੱਗੇ ਦੋ ਧੜਿਆਂ ਦਰਮਿਆਨ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਘਟਨਾ ਬੀਤੀ ਰਾਤ ਲਗਪਗ ਸਾਢੇ ਸੱਤ ਵਜੇ ਵਾਪਰੀ। ਇਹ ਰੰਜ਼ਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਫਾਰਚੂਨਰ ਅਤੇ ਸਵਿਫਟ ਸਵਾਰਾਂ ਦਰਮਿਆਨ ਝਗੜੇ ਮਗਰੋਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਗੋਲੀ ਜਿੰਮ ਅੱਗੇ ਖੜ੍ਹੇ ਮੁਲਾਜ਼ਮ ਨੂੰ ਲੱਗੀ, ਜਿਸ ਦੀ ਹਸਪਤਾਲ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੁਵਰਾਜ (32 ਸਾਲ) ਵਾਸੀ ਪਿੰਡ ਮਹਿਮੂਵਾਲ ਸ਼ਾਹਕੋਟ ਵਜੋਂ ਹੋਈ ਹੈ। ਇਸ ਦੌਰਾਨ ਐੱਸਯੂਵੀ ਵਿਚ ਸਫ਼ਰ ਕਰ ਰਿਹਾ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਦਿਲਪ੍ਰੀਤ ਵਾਸੀ ਪਿੰਡ ਕੰਗ ਸਾਹਬੂ ਨੇੜੇ ਨਕੋਦਰ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੋ ਹੋਰ ਨੌਜਵਾਨ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਪੁਲੀਸ ਮਲ੍ਹਮ-ਪੱਟੀ ਮਗਰੋਂ ਦੋ ਜ਼ਖ਼ਮੀਆਂ ਨੂੰ ਆਪਣੇ ਨਾਲ ਲੈ ਗਈ। ਪੁਲੀਸ ਨੇ ਇਨ੍ਹਾਂ ਦੋਵਾਂ ਦੀ ਪਛਾਣ ਨਹੀਂ ਦੱਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਨਕੋਦਰ ਸੁਖਪਾਲ ਸਿੰਘ, ਸਿਟੀ ਥਾਣਾ ਇੰਚਾਰਜ ਅਮਨ ਸੈਣੀ ਵੱਡੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ।

Advertisement