ਜ਼ੋਨਲ ਖੇਡਾਂ: ਨੈਸ਼ਨਲ ਸਟਾਈਲ ਕਬੱਡੀ ’ਚ ਐੱਸਡੀਐੱਸਈ ਸਕੂਲ ਦੀ ਝੰਡੀ
ਜ਼ੋਨ ਪਟਿਆਲਾ-2 ਦੀਆਂ ਜ਼ੋਨਲ ਖੇਡਾਂ ਵਿੱਚ ਅੰਡਰ-14 (ਲੜਕੇ) ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਐੱਸਡੀਐੱਸਈ ਸਕੂਲ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-14 (ਲੜਕੀਆਂ) ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਝੰਡੀ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-17 (ਲੜਕੇ) ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਨੇ ਪਹਿਲਾ ਅਤੇ ਐੱਸਡੀਐੱਸਈ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-17 (ਲੜਕੀਆਂ) ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖ਼ੂਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-19 (ਲੜਕੇ) ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਐੱਸਡੀਐੱਸਈ ਸਕੂਲ ਨੇ ਪਹਿਲਾ ਅਤੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-14 (ਲੜਕੇ) ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖ਼ੂਪੁਰਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-17 (ਲੜਕੇ) ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖ਼ੂਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-19 (ਲੜਕੇ) ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖ਼ੂਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਯੋਗ ਦਾ ਜ਼ੋਨਲ ਟੂਰਨਾਮੈਂਟ ਡੀਪੀਈ ਰੁਪਿੰਦਰ ਕੌਰ ਅਤੇ ਯੋਗ ਗੁਰੂ ਕਿਰਨਜੋਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜ਼ੋਨਲ ਅੰਡਰ-14 (ਲੜਕੇ) ਯੋਗ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਪਹਿਲਾ ਤੇ ਦਿ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।