ਸੱਪ ਦੇ ਡੱਸਣ ਕਾਰਨ ਨੌਜਵਾਨ ਦੀ ਮੌਤ
ਨੇੜਲੇ ਪਿੰਡ ਜਲਾਲਪੁਰ ਦੇ ਇੱਕ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਉਮਰ ਲਗਭਗ 45 ਸਾਲ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜਲਾਲਪੁਰ ਜੋ ਫਸਲ ਦੀ ਕਟਾਈ ਲਈ ਕੰਬਾਈਨ ਲੈ ਕੇ ਮੱਧ ਪ੍ਰਦੇਸ਼ ਗਿਆ ਹੋਇਆ...
Advertisement
ਨੇੜਲੇ ਪਿੰਡ ਜਲਾਲਪੁਰ ਦੇ ਇੱਕ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਉਮਰ ਲਗਭਗ 45 ਸਾਲ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜਲਾਲਪੁਰ ਜੋ ਫਸਲ ਦੀ ਕਟਾਈ ਲਈ ਕੰਬਾਈਨ ਲੈ ਕੇ ਮੱਧ ਪ੍ਰਦੇਸ਼ ਗਿਆ ਹੋਇਆ ਸੀ, ਜਿੱਥੇ ਰਾਤ ਦੇ ਸਮੇਂ ਜਦੋਂ ਉਹ ਕੰਬਾਈਨ ਦੇ ਨਜ਼ਦੀਕ ਇੱਕ ਦਰੱਖਤ ਦੇ ਥੱਲੇ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਪੈਰ ’ਤੇ ਸੱਪ ਨੇ ਡੰਗ ਮਾਰ ਦਿੱਤਾ। ਨੌਜਵਾਨ ਨੂੰ ਮੁੱਢਲੀ ਸਹਾਇਤਾ ਦਿਵਾਉਣ ਲਈ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਨੌਜਵਾਨ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਜਲਾਲਪੁਰ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੌਜਵਾਨ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।
Advertisement
Advertisement
×