ਹੈਲਮੇਟ ਪਾਉਣ ਲਈ ਜਾਗਰੂਕ ਕਰਨ ਵਾਲੀ ਔਰਤ ਹਾਦਸੇ ਵਿੱਚ ਹਲਾਕ
ਪਟਿਆਲਾ ਦੇ ਘਲੋੜੀ ਗੇਟ ਨੇੜੇ ਕਾਰ ਵੱਲੋਂ ਦੋ ਸਕੂਟਰੀਆਂ ਨੂੰ ਟੱਕਰ ਮਾਰਨ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦੋਂਕਿ ਦੂਜੀ ਸਕੂਟੀ ’ਤੇ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਸੰਤੋਸ਼ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇੱਥੇ ਸੰਤੋਸ਼...
Advertisement
ਪਟਿਆਲਾ ਦੇ ਘਲੋੜੀ ਗੇਟ ਨੇੜੇ ਕਾਰ ਵੱਲੋਂ ਦੋ ਸਕੂਟਰੀਆਂ ਨੂੰ ਟੱਕਰ ਮਾਰਨ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦੋਂਕਿ ਦੂਜੀ ਸਕੂਟੀ ’ਤੇ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਸੰਤੋਸ਼ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇੱਥੇ ਸੰਤੋਸ਼ ਕੁਮਾਰੀ ਤੇ ਉਸ ਦੀ ਲੜਕੀ ਰਾਬੀਆ ਦੋਵੇਂ ਲੋਕਾਂ ਨੂੰ ਹੈਲਮੇਟ ਪਾਉਣ ਲਈ ਜਾਗਰੂਕ ਕਰਦੀਆਂ ਰਹੀਆਂ ਹਨ ਪਰ ਭਾਣਾ ਇਹ ਵਾਪਰਿਆ ਕਿ ਸੰਤੋਸ਼ ਕੁਮਾਰੀ ਜਦੋਂ ਘਲੋੜੀ ਗੇਟ ਨੇੜੇ ਆਪਣੀ ਸਕੂਟੀ ’ਤੇ ਜਾ ਰਹੀ ਸੀ ਤਾਂ ਪਿੱਛੋਂ ਆਈ ਕਾਰ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਵਾਪਰੇ ਹਾਦਸੇ ਵਿੱਚ ਸੰਤੋਸ਼ ਕੁਮਾਰੀ ਦੀ ਮੌਤ ਹੋ ਗਈ ਜਦ ਕਿ ਦੂਜੀ ਸਕੂਟੀ ’ਤੇ ਸਵਾਰ ਵਿਕਰਮ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
Advertisement
Advertisement
×