ਔਰਤ ਦਸ ਤੋਲੇ ਸੋਨੇ ਦੇ ਗਹਿਣਿਆਂ ਸਣੇ ਕਾਬੂ
ਥਾਣਾ ਸਿਟੀ ਪੁਲੀਸ ਨੇ ਪੌਸ਼ ਕਲੋਨੀ ਦੇ ਇੱਕ ਘਰ ਵਿੱਚ ਕੰਮ ਕਰਦੀ ਔਰਤ ਖ਼ਿਲਾਫ਼ 15 ਲੱਖ ਦੀ ਕੀਮਤ ਵਾਲੀ ਡਾਇਮੰਡ ਰਿੰਗ ਅਤੇ 12 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਚੋਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ...
Advertisement
ਥਾਣਾ ਸਿਟੀ ਪੁਲੀਸ ਨੇ ਪੌਸ਼ ਕਲੋਨੀ ਦੇ ਇੱਕ ਘਰ ਵਿੱਚ ਕੰਮ ਕਰਦੀ ਔਰਤ ਖ਼ਿਲਾਫ਼ 15 ਲੱਖ ਦੀ ਕੀਮਤ ਵਾਲੀ ਡਾਇਮੰਡ ਰਿੰਗ ਅਤੇ 12 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਚੋਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਸੋਨਾ ਰਾਣੀ ਉਰਫ਼ ਸਿਮਰਨ ਵਾਸੀ ਪਿੰਡ ਖੁਦਾਦਪੁਰਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਜਗਦੀਸ਼ ਸਿੰਘ ਨੇ ਦੱਸਿਆ ਕਿ ਗੌਰਵ ਕੁਮਾਰ ਪੁੱਤਰ ਰਾਜਿੰਦਰ ਪਾਲ ਵਾਸੀ ਪੰਜਾਬੀ ਬਾਗ ਸਮਾਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 26 ਸਤੰਬਰ ਨੂੰ ਉਸ ਦੀ ਭਾਬੀ ਰੇਣੂ ਕਿਸੇ ਜਾਗਰਣ ਪ੍ਰੋਗਰਾਮ ਵਿੱਚ ਗਈ ਸੀ ਅਤੇ ਦੇਰ ਰਾਤ ਘਰ ਵਾਪਸ ਆਈ। ਅਗਲੇ ਦਿਨ ਆਪਣੇ ਗਹਿਣੇ ਰੱਖਦੇ ਸਮੇਂ ਲੌਕਰ ਚੈੱਕ ਕਰਨ ’ਤੇ ਉਸ ਦੀ ਸੋਨੇ ਦੀ ਚੇਨ ਅਤੇ ਅੰਗੂਠੀ ਗਾਇਬ ਸੀ। ਅਧਿਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮ ਔਰਤ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਲਗਭਗ 10 ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਹਨ।
Advertisement
Advertisement
×