ਝੰਬੋ ਚੋਅ ’ਚੋਂ ਬੂਟੀ ਕੱਢਣੀ ਸ਼ੁਰੂ
ਮੀਂਹ ਕਾਰਨ ਝੰਬੋ ਚੋਅ ਵਿੱਚ ਰੁੜ੍ਹ ਕੇ ਆਈ ਬੂਟੀ ਨੂੰ ਡਰੇਨੇਜ ਵਿਭਾਗ ਨੇ ਜੇਸੀਬੀ ਲਾ ਕੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਝੰਬੋ ਚੋਅ ਦੇ ਪਾਣੀ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਹ ਕੰਮ...
Advertisement
ਮੀਂਹ ਕਾਰਨ ਝੰਬੋ ਚੋਅ ਵਿੱਚ ਰੁੜ੍ਹ ਕੇ ਆਈ ਬੂਟੀ ਨੂੰ ਡਰੇਨੇਜ ਵਿਭਾਗ ਨੇ ਜੇਸੀਬੀ ਲਾ ਕੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਝੰਬੋ ਚੋਅ ਦੇ ਪਾਣੀ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਹੁਣ ਜਦੋਂ ਹੜ੍ਹ ਦਾ ਖਤਰਾ ਸਿਰ ’ਤੇ ਹੈ ਤਾਂ ਵਿਭਾਗ ਬੂਟੀ ਕੱਢ ਕੇ ਅੱਖਾਂ ਪੂੰਝਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਨੀਵੇਂ ਪੁਲ ਹੇਠ ਫਸੀ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਕਿਸਾਨ ਵੱਲੋਂ ਆਪਣੇ ਤੌਰ ’ਤੇ ਬੰਨ੍ਹ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਕਿਸਾਨ ਦਰਸ਼ਨ ਸਿੰਘ ਕਾਲੇਕਾ, ਅੰਮ੍ਰਿਤਪਾਲ ਸਿੰਘ, ਅੰਗਰੇਜ਼ ਸਿੰਘ, ਸੇਵਕ ਸਿੰਘ, ਬੰਟੀ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਔਲਖ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਾਇਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਕੇ ਆਫ਼ਤ ਬਣ ਸਕਦਾ ਹੈ। ਐੱਸਡੀਐੱਮ ਅਸ਼ੋਕ ਕੁਮਾਰ ਨੇ ਦੱਸਿਆ ਕਿ ਡਰੇਨਾਂ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ।
Advertisement
Advertisement
×