ਸਨੌਰ ਦੇ ਵਿਕਾਸ ਵਿੱਚ ਕਸਰ ਨਹੀਂ ਛੱਡਾਂਗੇ: ਹਡਾਣਾ
ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅੱਜ ਪਿੰਡ ਗੰਗਰੋਲੀ, ਸਰੁਸਤੀਗੜ੍ਹ, ਭੁਨਰਹੇੜੀ, ਸੁਰਕੜਾ ਫਾਰਮ ਅਤੇ ਉੱਪਲੀ ਵਿੱਚ ਬਣੀਆਂ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ। ਸੜਕਾਂ ਦੇ ਉਦਘਾਟਨ ਮਗਰੋਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨਾਲ ਆਵਾਜਾਈ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ...
ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅੱਜ ਪਿੰਡ ਗੰਗਰੋਲੀ, ਸਰੁਸਤੀਗੜ੍ਹ, ਭੁਨਰਹੇੜੀ, ਸੁਰਕੜਾ ਫਾਰਮ ਅਤੇ ਉੱਪਲੀ ਵਿੱਚ ਬਣੀਆਂ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ। ਸੜਕਾਂ ਦੇ ਉਦਘਾਟਨ ਮਗਰੋਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨਾਲ ਆਵਾਜਾਈ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਹਲਕਾ ਸਨੌਰ ਨੂੰ ਮੋਹਰੀ ਬਣਾਇਆ ਜਾਵੇਗਾ ਤੇ ਵਿਕਾਸ ਵਿੱਚ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਬਹੁਤ ਸਾਰੀਆਂ ਸੜਕਾਂ ਦੇ ਟੈਂਡਰ ਲੱਗ ਗਏ ਹਨ ਅਤੇ ਪੱਥਰ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਚੇਅਰਮੈਨ ਹਡਾਣਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਦਾ ਹਰ ਕਦਮ ਲੋਕਾਂ ਦੀ ਭਲਾਈ ਲਈ ਹੈ ਅਤੇ ਕਿਸੇ ਵੀ ਵਿਕਾਸ ਕੰਮ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਾਜੈਕਟਾਂ ਦੀ ਨੀਂਹ ਪੱਥਰ ਵੀ ਰੱਖੇ ਜਾਣਗੇ, ਜਿਸ ਨਾਲ ਹਲਕਾ ਸਨੌਰ ਵਿਕਾਸ ਦਾ ਮਾਡਲ ਬਣੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਚੇਅਰਮੈਨ ਹਡਾਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਿੰਡਾਂ ਦੀ ਦਿੱਖ ਬਦਲ ਰਹੀ ਹੈ।