ਕੰਪਨੀ ਦਾ ਸਾਮਾਨ ਕੁਰਕ ਕਰਨ ਦੇ ਵਾਰੰਟ
ਇੱਥੇ ਹਰਮੀਤ ਸਿੰਘ ਕੰਧਾਰੀ ਨਾਂ ਦੇ ਇੱਕ ਖਪਤਕਾਰ ਦੇ ਬਣਦੇ ਬਕਾਏ ਦੀ ਅਦਾਇਗੀ ਨਾ ਕਰਨ ’ਤੇ ਇਥੋਂ ਦੀ ਇੱਕ ਅਦਾਲਤ ਵੱਲੋਂ ਇੰਸ਼ੋਰੈਂਸ ਕੰਪਨੀ ਦਾ ਸਾਮਾਨ ਕੁਰਕੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਥੋਂ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਵੱਲੋਂ...
Advertisement
ਇੱਥੇ ਹਰਮੀਤ ਸਿੰਘ ਕੰਧਾਰੀ ਨਾਂ ਦੇ ਇੱਕ ਖਪਤਕਾਰ ਦੇ ਬਣਦੇ ਬਕਾਏ ਦੀ ਅਦਾਇਗੀ ਨਾ ਕਰਨ ’ਤੇ ਇਥੋਂ ਦੀ ਇੱਕ ਅਦਾਲਤ ਵੱਲੋਂ ਇੰਸ਼ੋਰੈਂਸ ਕੰਪਨੀ ਦਾ ਸਾਮਾਨ ਕੁਰਕੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਥੋਂ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਵੱਲੋਂ ਇਹ ਕਾਰਵਾਈ 2025 ਦੇ ਐਗਜ਼ੀਕਿਊਸ਼ਨ ਨੰਬਰ 49 ਵਿੱਚ ਕੇਸ ਨੰਬਰ 31/39ਐੱਸ 235 ਆਫ਼ 2020 ਦੇ ਅਧੀਨ ਅਮਲ ’ਚ ਲਿਆਂਦੀ ਜਾ ਰਹੀ ਹੈ। ਉਧਰ ਕੰਪਨੀ ਦੇ ਇੱਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਭਾਵੇਂ ਕਿ ਅਜਿਹੀ ਕਾਰਵਾਈ ਦੀ ਚਰਚਾ ਹੋਣੀ ਤਾਂ ਮੰਨੀ ਹੈ ਪਰ ਉਸ ਦਾ ਕਹਿਣਾ ਹੈ ਇਹ ਮਾਮਲਾ ਕੰਪਨੀ ਦਾ ਲੀਗਲ ਸੈੱਲ ਦੇਖ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਮਲਾ ਨਜਿੱਠ ਲਿਆ ਜਾਵੇਗਾ।
Advertisement
Advertisement
×