ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਮਹਿਲਾਵਾਂ 200 ਲਿਟਰ ਲਾਹਣ ਸਣੇ ਕਾਬੂ

ਪੱਤਰ ਪ੍ਰੇਰਕ ਸਮਾਣਾ, 11 ਮਈ ਗਾਜੇਵਾਸ ਪੁਲੀਸ ਨੇ ਦੋ ਔਰਤਾਂ ਨੂੰ 200 ਲਿਟਰ ਲਾਹਣ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਦਰ ਪੁਲੀਸ ਥਾਣਾ ਵਿੱਚ ਐਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਮਹਿਲਾਵਾਂ ਦੀ ਪਛਾਣ ਭੋਲੀ ਅਤੇ ਮਨਪ੍ਰੀਤ ਕੌਰ...
Advertisement
ਪੱਤਰ ਪ੍ਰੇਰਕ

ਸਮਾਣਾ, 11 ਮਈ

Advertisement

ਗਾਜੇਵਾਸ ਪੁਲੀਸ ਨੇ ਦੋ ਔਰਤਾਂ ਨੂੰ 200 ਲਿਟਰ ਲਾਹਣ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਦਰ ਪੁਲੀਸ ਥਾਣਾ ਵਿੱਚ ਐਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਮਹਿਲਾਵਾਂ ਦੀ ਪਛਾਣ ਭੋਲੀ ਅਤੇ ਮਨਪ੍ਰੀਤ ਕੌਰ ਵਾਸੀ ਪਿੰਡ ਅਚਰਾਲ ਖੁਰਦ ਵਜੋਂ ਹੋਈ। ਗਾਜੇਵਾਸ ਪੁਲੀਸ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਏਐੱਸਆਈ ਦੀਦਾਰ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਮੁਲਜ਼ਮ ਔਰਤਾਂ ਵੱਲੋਂ ਸ਼ਰਾਬ ਕੱਢ ਕੇ ਵੇਚਣ ਸਬੰਧੀ ਮਿਲੀ ਸੂਚਨਾ ’ਤੇ ਪਿੰਡ ਅਚਰਾਲ ਖੁਰਦ-ਫਤਹਿ ਮਾਜਰੀ ਰਸਤੇ ’ਤੇ ਛੱਪੜ ਕਿਨਾਰੇ ਛਾਪਾ ਮਾਰ ਕੇ ਦੋਵੇਂ ਔਰਤਾਂ ਨੂੰ ਪਲਾਸਟਿਕ ਦੇ ਡਰੰਮ ਵਿੱਚ ਭਰੀ 200 ਲਿਟਰ ਲਾਹਣ ਸਣੇ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ ਮੁਲਜ਼ਮ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਮਿਲੇ ਹੁਕਮਾਂ ਅਨੁਸਾਰ ਜੇਲ੍ਹ ਭੇਜ ਦਿੱਤਾ ਗਿਆ।

 

Advertisement