ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ
ਪੱਤਰ ਪ੍ਰੇਰਕ ਜਲੰਧਰ, 3 ਦਸੰਬਰ ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜੋਤੀ ਮੁਹੰਮਦ ਸਮਾਇਲ ਵਾਸੀ ਕੁਆਰਟਰ ਕਲੋਨੀ, ਬਸਤੀ ਪੀਰਜ਼ਾਦ, ਜਲੰਧਰ ਨੇ ਸ਼ਿਕਾਇਤ ਦਿੱਤੀ...
Advertisement
ਪੱਤਰ ਪ੍ਰੇਰਕ
ਜਲੰਧਰ, 3 ਦਸੰਬਰ
Advertisement
ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜੋਤੀ ਮੁਹੰਮਦ ਸਮਾਇਲ ਵਾਸੀ ਕੁਆਰਟਰ ਕਲੋਨੀ, ਬਸਤੀ ਪੀਰਜ਼ਾਦ, ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ 25 ਨਵੰਬਰ ਨੂੰ ਦੁਪਹਿਰੇ ਦੋ ਅਣਪਛਾਤੇ ਵਿਅਕਤੀਆਂ ਨੇ ਚਮੜਾ ਕੰਪਲੈਕਸ ਦੇ ਨੇੜੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਦੋ ਮੁਲਜ਼ਮਾਂ ਦੀ ਪਛਾਣ ਸੌਰਵ ਵਾਸੀ ਡਬਲਯੂ.ਜੇ.-165, ਲਾਹੌਰੀਆ, ਮੁਹੱਲਾ ਬਸਤੀ ਗੁੱਜਾ ਜਲੰਧਰ ਅਤੇ ਪੂਰੀ ਵਾਸੀ ਭਈਆ ਮੰਡੀ ਚੌਕ ਬਸਤੀ ਬਾਵਾ ਖੇਲ ਜਲੰਧਰ ਵਜੋਂ ਹੋਈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਨੂੰ ਜਲੰਧਰ ਦੇ ਚਮੜਾ ਕੰਪਲੈਕਸ ਦੇ ਨੇੜੇ ਪਾਣੀ ਦੀ ਟੈਂਕੀ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਚੋਰੀ ਦਾ ਮੋਬਾਈਲ ਫ਼ੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
Advertisement
×