ਨਸ਼ਾ ਤਸਕਰ ਔਰਤ ਸਣੇ ਦੋ ਕਾਬੂ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿੱਰੁਧ’ ਤਹਿਤ ਥਾਣਾ ਸਿਟੀ ਪੁਲੀਸ ਨੇ ਨਸ਼ਾ ਸੇਵਨ ਕਰਨ ਵਾਲੇ ਕਾਬੂ ਕੀਤੇ ਦੋ ਨਸ਼ੇੜੀਆਂ ਦੀ ਨਿਸ਼ਾਨਦੇਹੀ ’ਤੇ ਨਸ਼ੇ ਵੇਚਣ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ...
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿੱਰੁਧ’ ਤਹਿਤ ਥਾਣਾ ਸਿਟੀ ਪੁਲੀਸ ਨੇ ਨਸ਼ਾ ਸੇਵਨ ਕਰਨ ਵਾਲੇ ਕਾਬੂ ਕੀਤੇ ਦੋ ਨਸ਼ੇੜੀਆਂ ਦੀ ਨਿਸ਼ਾਨਦੇਹੀ ’ਤੇ ਨਸ਼ੇ ਵੇਚਣ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਜਸਵੰਤ ਕੌਰ ਵਾਸੀ ਪਿੰਡ ਮੁਰਾਦਪੁਰਾ ਵਜੋਂ ਹੋਈ ਹੈ। ਸਿਟੀ ਥਾਣਾ ਸਮਾਣਾ ’ਚ ਕੀਤੀ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਡੀ ਐੱਸ ਪੀ ਗੁਰਵੀਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪੁਰਾਣੀ ਸਰਾਂ ਪੱਤੀ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਉਹ ਇਹ ਨਸ਼ਾ ਜਸਵੰਤ ਕੌਰ ਵਾਸੀ ਪਿੰਡ ਮੁਰਾਦਪੁਰਾ ਤੋਂ ਲੈ ਕੇ ਆਏ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ੇੜੀਆਂ ਦੀ ਨਿਸ਼ਾਨਦੇਹੀ ਉਕਤ ਨਸ਼ਾ ਵੇਚਣ ਵਾਲੀ ਔਰਤ ਜਸਵੰਤ ਕੌਰ ਨੂੰ ਪਿੰਡ ਕੁਤਬਨਪੁਰ ਟੀ-ਪੁੰਆਇਟ ’ਤੇ ਨਾਕਾਬੰਦੀ ਦੌਰਾਨ ਪੰਜ ਗ੍ਰਾਮ ਚਿਟੇ ਸਣੇ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਨਸ਼ੇੜੀਆਂ ਦਾ ਮੈਡੀਕਲ ਕਰਵਾਉਣ ਉਪਰੰਤ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਨਸ਼ਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨ ਕਾਬੂ
ਇਥੇ ਸਿਟੀ ਪੁਲੀਸ ਨੇ ਹੈਰੋਇਨ ਦਾ ਸੇਵਨ ਕਰਦੇ ਦੋ ਨੌਜਵਾਨਾਂ ਨੂੰ ਲਾਈਟਰ ਸਿਲਵਰ ਪੇਪਰ, ਪਾਈਪ ਸਣੇ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪੁਰਾਣੀ ਸਰਾਮਪੱਤੀ, ਸਮਾਣਾ ਵਜੋਂ ਹੋਈ ਹੈ। ਸਿਟੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਏ ਐੱਸ ਆਈ ਜਜਪਾਲ ਸਿੰਘ ਪੁਲੀਸ ਪਾਰਟੀ ਸਣੇ ਵੜੈਚਾਂ ਮੋੜ, ਸਮਾਣਾ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਗਊਸ਼ਾਲਾ ਰੋਡ, ਸਮਾਣਾ ਦੀ ਬੈਕ ਸਾਈਡ ਖਾਲੀ ਪਏ ਪਲਾਟ ਵਿੱਚ ਹੈਰੋਇਨ ਦਾ ਸੇਵਨ ਕਰ ਰਹੇ ਹਨ। ਪੁਲੀਸ ਪਾਰਟੀ ਨੇ ਛਾਪੇ ਦੌਰਾਨ ਇੱਕ ਲਾਈਟਰ, ਸਿਲਵਰ ਪੇਪਰ, ਸਿਲਵਰ ਪਾਈਪ ਬਰਾਮਦ ਹੋਣ ’ਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।

