ਘਰ ’ਚੋਂ ਕੱਪੜੇ ਤੇ ਗਹਿਣਿਆਂ ਵਾਲੇ ਟਰੰਕ ਚੋਰੀ
ਇਥੇ ਦਿਨ ਦਿਹਾੜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਪੁਰਾਣਾ ਸਿਨੇਮਾ ਚੌਕ ਨੇੜੇ ਇੱਕ ਘਰ ’ਚੋਂ ਲੱਖਾਂ ਰੁਪਏ ਦੀ ਕੀਮਤ ਦੇ ਕੱਪੜੇ ਅਤੇ ਗਹਿਣਿਆਂ ਵਾਲੇ ਦੋ ਟਰੰਕ ਚੋਰੀ ਕਰ ਲਏ ਹਨ। ਮਾਮਲੇ ਦੇ ਜਾਂਚ ਅਧਿਕਾਰੀ, ਸਿਟੀ ਪੁਲੀਸ ਦੇ ਏ ਐੱਸ ਆਈ...
Advertisement
ਇਥੇ ਦਿਨ ਦਿਹਾੜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਪੁਰਾਣਾ ਸਿਨੇਮਾ ਚੌਕ ਨੇੜੇ ਇੱਕ ਘਰ ’ਚੋਂ ਲੱਖਾਂ ਰੁਪਏ ਦੀ ਕੀਮਤ ਦੇ ਕੱਪੜੇ ਅਤੇ ਗਹਿਣਿਆਂ ਵਾਲੇ ਦੋ ਟਰੰਕ ਚੋਰੀ ਕਰ ਲਏ ਹਨ। ਮਾਮਲੇ ਦੇ ਜਾਂਚ ਅਧਿਕਾਰੀ, ਸਿਟੀ ਪੁਲੀਸ ਦੇ ਏ ਐੱਸ ਆਈ ਸਿੰਦਰ ਸਿੰਘ ਬਾਠ ਨੇ ਦੱਸਿਆ ਕਿ ਆਨੰਦਪੁਰ ਕੁਟੀਆ, ਸਮਾਣਾ ਦੇ ਰਹਿਣ ਵਾਲੇ ਸੰਜੈ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ 18 ਨਵੰਬਰ ਦੀ ਸਵੇਰ ਘਰ ਨੂੰ ਤਾਲੇ ਲਗਾ ਕੇ ਬਾਹਰ ਗਿਆ ਸੀ। ਲਗਪਗ ਇੱਕ ਘੰਟੇ ਬਾਅਦ ਹੀ ਗੁਆਂਢੀਆਂ ਨੇ ਉ ਸਨੂੰ ਘਰ ਵਿੱਚ ਚੋਰੀ ਹੋਣ ਦੀ ਸੂਚਨਾ ਦਿੱਤੀ। ਜਦੋਂ ਉਸ ਨੇ ਆ ਕੇ ਵੇਖਿਆ ਤਾਂ ਘਰੋਂ ਸੋਨੇ ਦੇ ਗਹਿਣਿਆਂ ਵਾਲੇ ਦੋ ਟਰੰਕ ਗਾਇਬ ਸਨ। ਪੜਤਾਲ ਦੌਰਾਨ ਪਤਾ ਲੱਗਾ ਕਿ ਦੋ ਕਾਰ ਸਵਾਰ ਵਿਅਕਤੀਆਂ ਨੇੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ।
Advertisement
Advertisement
×

