DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਦਰਜੀਤ ਸੱਗੂ ਨੂੰ ਸ਼ਰਧਾਂਜਲੀਆਂ ਭੇਟ

ਸੁਨਾਮ ਤੋ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਸੁਨਾਮ ਦੇ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੇ ਵੱਡੇ ਭਰਾ ਇੰਦਰਜੀਤ ਸਿੰਘ ਸੱਗੂ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਗੁਰੂ ਗ੍ਰੰਥ...

  • fb
  • twitter
  • whatsapp
  • whatsapp
Advertisement
ਸੁਨਾਮ ਤੋ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਸੁਨਾਮ ਦੇ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੇ ਵੱਡੇ ਭਰਾ ਇੰਦਰਜੀਤ ਸਿੰਘ ਸੱਗੂ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪੈਣ ਉਪੰਰਤ ਰਾਗੀ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਦਾ ਰੂਹਾਨੀ ਕੀਰਤਨ ਕੀਤਾ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇੰਦਰਜੀਤ ਸਿੰਘ ਸੱਗੂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ, ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ, ਭਾਈ ਗੋਬਿੰਦ ਸਿੰਘ ਲੌਗੋਵਾਲ ਸਾਬਕਾ ਮੰਤਰੀ, ਉੱਘੇ ਲੇਖਕ ਸੁਖਵਿੰਦਰ ਸਿੰਘ ਫੁੱਲ, ਜੱਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ, ਕਾਗਰਸੀ ਆਗੂ ਰਜਿੰਦਰ ਦੀਪਾ,ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਮੰਡੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਰਵਿੰਦਰ ਸਿੰਘ ਚੀਮਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਜਗਤਜੀਤ ਇੰਡਸਟਰੀ ਚੀਮਾ ਦੇ ਚੇਅਰਮੈਨ ਧਰਮ ਸਿੰਘ ਸਾਰੋਂ, ਮਹਿੰਦਰ ਸਿੰਘ ਸਿੱਧੂ ਚੇਅਰਮੈਨ , ਨਗਰ ਕੌਸਲ ਦੇ ਪ੍ਰਧਾਨ ਨਿਸਾਨ ਸਿੰਘ ਟੋਨੀ, ਪਰਮਜੀਤ ਸਿੰਘ ਧਾਲੀਵਾਲ,ਹਰਦੇਵ ਸਿੰਘ ਹੰਝਰਾ, ਭਾਜਪਾ ਆਗੂ ਚੰਦ ਸਿੰਘ ਚੱਠਾ, ਹਰਬੰਸ ਸਿੰਘ ਧਾਲੀਵਾਲ, ਸੱਤਪਾਲ ਸਿੰਗਲਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਜਗਜੀਤ ਸਿੰਘ ਭੁਟਾਲ ਸੰਗਰੂਰ, ਮਨਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਰਾਓ ਡੀਐੱਸਪੀ, ਹਰਵਿੰਦਰ ਸਿੰਘ ਖਹਿਰਾ ਡੀਐੱਸਪੀ ਸੁਨਾਮ ਮੌਜੂਦ ਸਨ। ਸਟੇਜ ਦੀ ਕਾਰਵਾਈ ਮਾਸਟਰ ਕੁਲਵਿੰਦਰ ਸਿੰਘ ਮੋਹਲ ਅਤੇ ਮਾਸਟਰ ਗੁਰਸਿਮਰਤ ਸਿੰਘ ਜਖੇਪਲ ਨੇ ਚਲਾਈ।

Advertisement

Advertisement
×