ਪਟੇਲ ਕਾਲਜ ਵਿੱਚ ਅਨੁਵਾਦ ਦਿਵਸ ਮਨਾਇਆ
ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਅਤੇ ਵਿਭਾਗ ਮੁਖੀ ਪ੍ਰੋ. ਚੀਨਾ ਚਾਵਲਾ ਦੀ ਨਿਗਰਾਨੀ ਵਿੱਚ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕੌਮਾਂਤਰੀ ਅਨੁਵਾਦ ਦਿਵਸ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਡਾ. ਵੰਦਨਾ ਗੁਪਤਾ ਨੇ ਕੀਤੀ, ਜਿਨ੍ਹਾਂ ਨੇ...
ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਅਤੇ ਵਿਭਾਗ ਮੁਖੀ ਪ੍ਰੋ. ਚੀਨਾ ਚਾਵਲਾ ਦੀ ਨਿਗਰਾਨੀ ਵਿੱਚ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕੌਮਾਂਤਰੀ ਅਨੁਵਾਦ ਦਿਵਸ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਡਾ. ਵੰਦਨਾ ਗੁਪਤਾ ਨੇ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਹਿਸ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਪ੍ਰੋ. ਚੀਨਾ ਚਾਵਲਾ ਅਤੇ ਪ੍ਰੋ. ਨੰਦਿਤਾ ਵੱਲੋਂ ਨਿਭਾਈ ਗਈ। ਪੋਸਟਰ ਮੇਕਿੰਗ ਵਿੱਚ ਸਹਿਜਲੀਨ ਕੌਰ ਅਤੇ ਅਰਸ਼ਦੀਪ ਸਿੰਘ ਪਹਿਲੇ ਸਥਾਨ ’ਤੇ ਰਹੇ, ਜਦਕਿ ਮੀਨਲ ਅਤੇ ਜਸ਼ਨਪ੍ਰੀਤ ਕੌਰ ਨੇ ਦੂਜਾ ਤੇ ਤੀਜਾ ਸਥਾਨ ਜਿੱਤਿਆ। ਰਿਸ਼ਭ ਖੰਨਾ ਅਤੇ ਕਿਰਨਦੀਪ ਕੌਰ ਨੂੰ ਹੌਂਸਲਾ ਅਫ਼ਜ਼ਾਈ ਇਨਾਮ ਮਿਲੇ। ਬਹਿਸ ਵਿੱਚ ਕਿਰਨਜੀਤ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਅਤੇ ਮੀਨਲ ਸ਼ਰਮਾ ਨੇ ਦੂਜਾ, ਜਦਕਿ ਮੁਸਕਾਨ ਅਤੇ ਜਸਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਿਪਾਕਸ਼ੀ ਧੀਮਾਨ ਨੂੰ ਹੌਂਸਲਾ-ਅਫ਼ਜ਼ਾਈ ਇਨਾਮ ਮਿਲਿਆ। ਇਸ ਮੌਕੇ ਕਾਲਜ ਦੇ ਹੋਰ ਪ੍ਰੋਫੈਸਰ ਮੌਜੂਦ ਸਨ।