DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੌਹੜਾ ਕਬੱਡੀ ਕੱਪ ਕਲੱਬ ਦੇ ਅਹੁਦੇਦਾਰ ਚੁਣੇ

ਪੱਤਰ ਪ੍ਰੇਰਕ ਪਟਿਆਲਾ, 29 ਜੁਲਾਈ ਇੱਥੇ ਟੌਹੜਾ ਕਬੱਡੀ ਕੱਪ ਕਲੱਬ ਦੀ ਐਗਜ਼ੈਕਟਿਵ ਬਾਡੀ ਦੀ ਸਾਲਾਨਾ ਚੋਣ ਕਰਵਾਉਣ ਲਈ ਕਲੱਬ ਮੈਂਬਰਾਂ ਦੀ ਭਰਵੀਂ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਵਿੱਚ ਜਸਵੰਤ ਸਿੰਘ...
  • fb
  • twitter
  • whatsapp
  • whatsapp
featured-img featured-img
ਕਲੱਬ ਦੀ ਚੋਣ ਮੌਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਤੇ ਹੋਰ ਮੈਂਬਰ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ

ਪਟਿਆਲਾ, 29 ਜੁਲਾਈ

Advertisement

ਇੱਥੇ ਟੌਹੜਾ ਕਬੱਡੀ ਕੱਪ ਕਲੱਬ ਦੀ ਐਗਜ਼ੈਕਟਿਵ ਬਾਡੀ ਦੀ ਸਾਲਾਨਾ ਚੋਣ ਕਰਵਾਉਣ ਲਈ ਕਲੱਬ ਮੈਂਬਰਾਂ ਦੀ ਭਰਵੀਂ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਵਿੱਚ ਜਸਵੰਤ ਸਿੰਘ ਅਕੌਤ ਨੂੰ ਸਰਪ੍ਰਸਤ ਅਤੇ ਸੁਰਿੰਦਰ ਸਿੰਘ ਜਿੰਦਲਪੁਰ ਨੂੰ ਸਾਲ 2024-25 ਲਈ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਵਰਿੰਦਰਪਾਲ ਸਿੰਘ ਆਸਟਰੇਲੀਆ ਨੂੰ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਜਨਰਲ ਸਕੱਤਰ, ਗੁਰ ਸਿਮਰਨ ਸਿੰਘ ਵੈਦਵਾਨ ਮੀਤ ਪ੍ਰਧਾਨ, ਐਡਵੋਕੇਟ ਸੁਖਬੀਰ ਸਿੰਘ ਖ਼ਾਸੀਆਂ ਕਾਨੂੰਨੀ ਸਲਾਹਕਾਰ, ਬਬਲੀ ਨਾਭਾ ਕਬੱਡੀ ਟੂਰਨਾਮੈਂਟ ਪ੍ਰਬੰਧਕ ਨੂੰ ਚੁਣਿਆ ਗਿਆ। ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਪਿਛਲੇ ਸਾਲ ਦੌਰਾਨ ਨਿਭਾਈਆਂ ਗਈਆਂ ਗਤੀਵਿਧੀਆਂ ਦੌਰਾਨ ਸਮੁੱਚੇ ਕਲੱਬ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਫ਼ਤਿਹ ਸਿੰਘ ਮਾਨ ਪ੍ਰਧਾਨ ਆਸਟਰੇਲੀਆ ਯੂਨਿਟ, ਰਣਧੀਰ ਸਿੰਘ ਢੀਂਡਸਾ, ਦਰਸ਼ਨ ਸਿੰਘ ਖੋਖ ਸਾਬਕਾ ਪ੍ਰਧਾਨ ਤੇ ਮੈਨੇਜਰ ਅਮਰੀਕ ਸਿੰਘ ਰੋਹਟਾ ਆਦਿ ਹਾਜ਼ਰ ਸਨ।

Advertisement
×