ਪੱਤਰ ਪ੍ਰੇਰਕਦੇਵੀਗੜ੍ਹ, 30 ਮਈਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁਧਨਸਾਧਾਂ ਵਿੱਚ ਥਰੋਅ ਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਥਰੋਅ ਬਾਲ ਸਟੇਟ ਚੈਂਪੀਅਨਸ਼ਿਪ 1 ਤੇ 2 ਜੂਨ 2025 ਨੂੰ ਕਰਵਾਈ ਜਾ ਰਹੀ ਹੈ। ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੂਰੇ ਪੰਜਾਬ ਵਿੱਚੋਂ ਲੜਕੇ ਤੇ ਲੜਕੀਆਂ ਦੀ ਤਕਰੀਬਨ 40 ਟੀਮਾਂ ਭਾਗ ਲੈਣਗੀਆਂ। ਚੈਂਪੀਅਨਸ਼ਿਪ ਦੀ ਸ਼ੁਰੂਆਤ 1 ਜੂਨ ਨੂੰ ਸੇਵਾਦਾਰ ਸੁਖਦੇਵ ਸਿੰਘ ਇੰਚਾਰਜ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਤੇ ਬਾਬਾ ਰਤਨ ਸਿੰਘ ਜੀ ਭੂਰੀ ਵਾਲੇ ਕਰਨਗੇ।