ਬਰਕਤਪੁਰ ਦੀਆਂ ਗਲੀਆਂ ’ਚ ਸੀਵਰੇਜ ਦਾ ਪਾਣੀ ਭਰਿਆ
ਹਲਕਾ ਸਨੌਰ ਦੇ ਪਿੰਡ ਬਰਕਤਪੁਰ ਦੇ ਵਾਸੀ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਭਰਨ ਕਾਰਨ ਪ੍ਰੇਸ਼ਾਨ ਹਨ। ਸੀਵਰੇਜ ਬੰਦ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਕਿਸੇ ਵੀ ਸਮੇਂ ਦਾਖ਼ਲ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ...
ਹਲਕਾ ਸਨੌਰ ਦੇ ਪਿੰਡ ਬਰਕਤਪੁਰ ਦੇ ਵਾਸੀ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਭਰਨ ਕਾਰਨ ਪ੍ਰੇਸ਼ਾਨ ਹਨ। ਸੀਵਰੇਜ ਬੰਦ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਕਿਸੇ ਵੀ ਸਮੇਂ ਦਾਖ਼ਲ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 20 ਤੋਂ 25 ਦਿਨਾਂ ਤੋਂ ਇਹੀ ਹਾਲ ਹੈ, ਗੰਦੇ ਪਾਣੀ ਵਿੱਚੋਂ ਨਿਕਲ ਕੇ ਆਪਣੇ ਕੰਮਾਂ ’ਤੇ ਜਾਣਾ ਪੈਂਦਾ ਹੈ। ਬੱਚਿਆਂ ਨੂੰ ਸਕੂਲ ਜਾਣ ਸਮੇਂ ਪਾਣੀ ਵਿੱਚੋਂ ਨਿਕਲਣਾ ਪੈਂਦਾ ਜਾਂ ਆਪਣੇ ਮੋਟਰਸਾਈਕਲਾਂ ’ਤੇ ਬਿਠਾ ਕੇ ਗਲੀ ਤੋਂ ਬਾਹਰ ਛੱਡਣ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਗੰਦੇ ਪਾਣੀ ਤੋਂ ਬਿਮਾਰੀਆਂ ਨਾ ਫੈਲ ਜਾਣ। ਉਨ੍ਹਾਂ ਕਿਹਾ ਕਿ ਘਰਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਮੱਛਰ, ਮੱਖੀਆਂ ਬਹੁਤ ਪੈਦਾ ਹੋ ਗਏ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਾਲਿਆਂ ਆਪ ਪੈਸੇ ਇਕੱਠੇ ਕਰਕੇ ਕੁਝ ਕੰਮ ਸ਼ੁਰੂ ਕਰਾਇਆ ਸੀ ਪਰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਧੇਰੇ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਉਹ ਕੰਮ ਵੀ ਸਿਰੇ ਨਾ ਚੜ੍ਹ ਸਕਿਆ। ਪਿੰਡ ਵਾਸੀਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਪੀਲ ਕਿ ਸਾਰ ਲਈ ਜਾਵੇ ਅਤੇ ਬਿਮਾਰੀਆਂ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਜਲਦੀ ਤੋਂ ਜਲਦੀ ਗੰਦੇ ਪਾਣੀ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮੌਕੇ ਪਿੰਡ ਵਾਸੀ ਉੱਤਮ ਸਿੰਘ, ਹਰਬੰਸ ਸਿੰਘ, ਸੰਜੇ ਕੁਮਾਰ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਰਾਠੋਰ, ਜਗਰੂਪ ਸਿੰਘ ਅਤੇ ਰਾਹੁਲ ਆਦਿ ਮੌਜੂਦ ਸਨ।