ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਸ਼ਹਿਰ ਦੀ ਜੱਟਾ ਪੱਟੀ ਕਲੋਨੀ ਵਿੱਚ ਇੱਕ ਵਿਧਵਾ ਦੇ ਕਮਰੇ ਦੀ ਛੱਤ ਡਿੱਗ ਗਈ ਅਤੇ ਕਮਰੇ ਵਿੱਚ ਰੱਖਿਆ ਸਾਰਾ ਸਾਮਾਨ ਨੁਕਸਾਨਿਆ ਗਿਆ। ਸੂਚਨਾ ਮਿਲਣ ’ਤੇ ਤਹਿਸੀਲਦਾਰ ਦੇ ਹੁਕਮਾਂ ’ਤੇ ਇਲਾਕੇ ਦੇ ਪਟਵਾਰੀ ਨੇ...
Advertisement
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਸ਼ਹਿਰ ਦੀ ਜੱਟਾ ਪੱਟੀ ਕਲੋਨੀ ਵਿੱਚ ਇੱਕ ਵਿਧਵਾ ਦੇ ਕਮਰੇ ਦੀ ਛੱਤ ਡਿੱਗ ਗਈ ਅਤੇ ਕਮਰੇ ਵਿੱਚ ਰੱਖਿਆ ਸਾਰਾ ਸਾਮਾਨ ਨੁਕਸਾਨਿਆ ਗਿਆ। ਸੂਚਨਾ ਮਿਲਣ ’ਤੇ ਤਹਿਸੀਲਦਾਰ ਦੇ ਹੁਕਮਾਂ ’ਤੇ ਇਲਾਕੇ ਦੇ ਪਟਵਾਰੀ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਰਿਪੋਰਟ ਦਿੱਤੀ। ਪੀੜਤ ਕੋਮਲ ਕਾਂਤ ਵਿਧਵਾ ਲਕਸ਼ਮੀਕਾਂਤ ਵਾਸੀ ਜੱਟਾ ਪੱਟੀ ਸਮਾਣਾ ਨੇ ਕਿਹਾ ਕਿ ਉਸ ਦੇ ਘਰ ਵਿੱਚ ਸਿਰਫ਼ ਇੱਕ ਹੀ ਕਮਰਾ ਹੈ, ਜਿਸ ਦੀ ਛੱਤ ਕੱਲ੍ਹ ਡਿੱਗ ਗਈ। ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਉਸ ਨੇ ਕਿਹਾ ਕਿ ਉਹ ਇੱਕ ਵਿਧਵਾ ਹੈ ਅਤੇ ਉਸਦੇ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੈ ਅਤੇ ਮੁਰੰਮਤ ਦਾ ਕੰਮ ਕਰਵਾਉਣਾ ਤਾਂ ਬਹੁਤ ਹੀ ਮੁਸ਼ਕਲ ਹੈ, ਇਸ ਲਈ ਉਸਨੇ ਸਰਕਾਰ ਨੂੰ ਤੁਰੰਤ ਵਿੱਤੀ ਮਦਦ ਦੇਣ ਦੀ ਕੀਤੀ ਹੈ।
Advertisement
Advertisement
×