ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਰਸਾਤੀ ਪਾਣੀ ਕਾਰਨ ਰਜਬਾਹਾ ਮੁੜ ਟੁੱਟਿਆ

ਕਈ ਏਕੜ ਝੋਨੇ ਦੀ ਫ਼ਸਲ ਡੁੱਬੀ
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 26 ਜੂਨ

Advertisement

ਸ਼ਹਿਰ ਦੇ ਬਾਈਪਾਸ ਨੇੜਿਓਂ ਲੰਘਦੇ ਰਜਬਾਹਾ ਕਰਮਗੜ੍ਹ ਦੀ ਅਤਾਲਾ ਬਰਾਂਚ ਨਹਿਰੀ ਵਿਭਾਗ ਦੀ ਗਲੇ ਦੀ ਹੱਡੀ ਬਣੀ ਹੋਈ ਹੈ। ਇਸ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਸ਼ਹਿਰ ਦਾ ਬਰਸਾਤੀ ਪਾਣੀ ਰਜਬਾਹੇ ਵਿੱਚ ਪੈਣ ਕਰਕੇ ਵੱਡਾ ਪਾੜ ਪੈਣ ਕਰਕੇ ਨਾਲ ਲੱਗਦੇ ਕਈ ਏਕੜ ’ਚ ਪਾਣੀ ਭਰ ਗਿਆ ਹੈ।

ਦਰਜਨ ਦੇ ਕਰੀਬ ਏਕੜ ’ਚ ਲਾਇਆ ਝੋਨਾ ਡੁੱਬਣ ਕਾਰਨ ਕਿਸਾਨਾਂ ਨੂੰ ਡੋਬੂ ਪੈ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਕੁੱਝ ਦੇਰ ਪਹਿਲਾਂ ਇਸ ਰਜਬਾਹੇ ਵਿੱਚ ਮਾਮੂਲੀ ਬਰਸਾਤ ਕਾਰਨ ਪਾੜ ਪੈ ਗਿਆ ਸੀ। ਦੂਜੇ ਪਾਸੇ ਰਜਬਾਹੇ ਨਾਲ ਲੱਗਦੀਆਂ ਬਸਤੀਆਂ ਵਾਲਿਆਂ ਵੱਲੋਂ ਰਜਵਾਹੇ ਨੂੰ ਅੰਡਰਗਰਾਊਂਡ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਐੱਸਡੀਐੱਮ ਅਸ਼ੋਕ ਕੁਮਾਰ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਟੁੱਟੇ ਬੰਨ੍ਹ ਨੂੰ ਪੂਰਨ ਅਤੇ ਅੱਗੇ ਤੋਂ ਮੁਕੰਮਲ ਕਰਨ ਦਾ ਯਕੀਨ ਦਿਵਾਇਆ ਹੈ। ਕਿਸਾਨ ਮੇਲਾ ਸਿੰਘ ਨੇ ਦੱਸਿਆ ਕਿ ਖੇਤਾਂ ਤੋਂ ਅੱਗੇ ਰਜਬਾਹਾ ਬੰਦ ਹੋਣ ਕਾਰਨ ਪਾੜ ਪੈਣ ਕਾਰਨ ਛੇ ਏਕੜ ਝੋਨਾ ਡੁੱਬ ਗਿਆ ਹੈ।

ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ: ਐੱਸਡੀਐੱਮ

ਮੌਕੇ ’ਤੇ ਪੁੱਜੇ ਨਹਿਰੀ ਵਿਭਾਗ ਦੇ ਐੱਸਡੀਓ ਚੈਰੀ ਜਿੰਦਲ ਤੇ ਜੇਈ ਅਮਨ ਕੁਮਾਰ ਨੇ ਦੱਸਿਆ ਕਿ ਪਾਤੜਾਂ ਸ਼ਹਿਰ ਦੇ ਬਾਈਪਾਸ ਦੇ ਨਾਲ ਸਥਿਤ ਰਜਵਾਹੇ ਨਾਲ ਕਲੋਨੀਆਂ ਅਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਉੱਚੀਆਂ ਹੋਣ ਕਾਰਨ ਬਾਰਿਸ਼ ਦਾ ਸਾਰਾ ਪਾਣੀ ਰਜਬਾਹੇ ’ਚ ਭਰ ਕੇ ਓਵਰਫਲੋਅ ਹੋਇਆ ਹੈ। ਟੁੱਟੇ ਰਜਬਾਹੇ ਨੂੰ ਛੇਤੀ ਹੀ ਬੰਨ੍ਹਿਆ ਜਾ ਰਿਹਾ ਹੈ। ਐੱਸਡੀਐੱਮ ਅਸ਼ੋਕ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਪੀੜਤ ਕਿਸਾਨਾ ਦੀ ਹਰ ਮਦਦ ਕੀਤੀ ਜਾਵੇਗੀ। ਉਨ੍ਹਾਂ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਟੁੱਟੇ ਰਜਵਾਹੇ ਨੂੰ ਛੇਤੀ ਬੰਨ੍ਹਿਆ ਜਾਵੇ। ਐੱਸਡੀਐੱਮ ਨੇ ਦੱਸਿਆ ਕਿ ਨੁਕਸਾਨ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਵੀ ਭੇਜੀ ਜਾ ਰਹੀ ਹੈ।

Advertisement