DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਿਵਾਰ ਨੇ ਸੰਭਾਲਿਆ ਹਰਮੇਲ ਟੌਹੜਾ ਦਾ ਅੰਗੀਠਾ

ਕੈਬਨਿਟ ਮੰਤਰੀ ਖੁੱਡੀਆਂ ਸਣੇ ਹੋਰਾਂ ਵੱਲੋਂ ਪਰਿਵਾਰ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਟੌਹੜਾ ਪਰਿਵਾਰ ਨੂੰ ਮਿਲਦੇ ਹੋਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ।
Advertisement
ਸਾਬਕਾ ਲੋਕ ਨਿਰਮਾਣ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਲੰਘੇ ਦਿਨ ਪਿੰਡ ਟੌਹੜਾ ਵਿਖੇ ਕੀਤੇ ਗਏ ਅੰਤਿਮ ਸਸਕਾਰ ਉਪਰੰਤ ਅੱਜ ਪਰਿਵਾਰ ਵੱਲੋਂ ਨਿਰਧਾਰਤ ਸਮਾਜਕ ਰਹੁ-ਰੀਤਾਂ ਤਹਿਤ ਅਸਥੀਆਂ ਚੁਗਣ ਮਗਰੋਂ ਅੰਗੀਠਾ ਸੰਭਾਲਣ ਦੀ ਰਸਮ ਵੀ ਅਦਾ ਕੀਤੀ ਗਈ। ਪੰਥ ਦੀ ਮਹਾਨ ਸ਼ਖਸ਼ੀਅਤ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ ਤੇ ਸ੍ਰੀ ਟੌਹੜਾ ਦਾ ਲੋਕ ਮਨਾਂ ਵਿੱਚ ਵਧੇਰੇ ਸਤਿਕਾਰ ਰਿਹਾ ਹੈ।

ਭਾਵੇਂ ਹਰਮੇਲ ਸਿੰਘ ਟੌਹੜਾ ਨੇ ਸਮਾਜ ਅੰਦਰ ਆਪਣੀ ਨਿਵੇਕਲੀ ਛਾਪ ਬਰਕਰਾਰ ਰੱਖੀ ਪਰ ਮੁੱਖ ਰੂਪ ਵਿੱਚ ਉਨ੍ਹਾਂ ਦਾ ਟੌਹੜਾ ਦੇ ਜਵਾਈ ਹੋਣ ਕਰਕੇ ਵੀ ਸਮਾਜ ਅੰਦਰ ਚੰਗਾ ਰੁਤਬਾ ਅਤੇ ਮਾਣ ਸਨਮਾਨ ਰਿਹਾ ਹੈ, ਜਿਸ ਤਹਿਤ ਹੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੱਖ ਵੱਖ ਵਰਗਾਂ ਦੇ ਲੋਕ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕਰਨ ਲਈ ਪਰਿਵਾਰ ਕੋਲ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ।

Advertisement

ਅੱਜ ਦੂਜੇ ਦਿਨ ਵੀ ਟੌਹੜਾ ਦੇ ਘਰ ਵੱਖ ਵੱਖ ਰਾਜਸੀ, ਧਾਰਮਿਕ ਤੇ ਹੋਰ ਆਗੂਆਂ ਅਤੇ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਹਰਮੇਲ ਸਿੰਘ ਦੀ ਧਰਮ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋਵਾਂ ਪੁੱਤਰਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਸਣੇ ਪਰਿਵਾਰ ਦੇ ਹੋਰਨਾ ਮੈਂਬਰਾਂ ਨਾਲ ਵੀ ਦੁੱਖ ਸਾਂਝਾ ਕੀਤਾ। ਟੌਹੜਾ ਪਰਿਵਾਰ ਦੀ ਕੁੜਮਣੀ ਤੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੇਲਪੁਰ, ਪ੍ਰਿੰਸੀਪਲ ਭਰਪੂਰ ਸਿੰਘ ਲੌਟ ਤੇ ਕਈ ਹੋਰ ਵੀ ਮੌਜੂਦ ਰਹੇ।

ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਬੁਲਾਰੇ ਰਣਧੀਰ ਸਿੰਘ ਸਮੂਰਾਂ, ਸਾਬਕਾ ਵਿਧਾਇਕ ਕੇਵਲ ਢਿੱਲੋਂ ਤੇ ਕੁਲਵੀਰ ਜ਼ੀਰਾ, ਸੁਰਿੰਦਰ ਢਿੱਲੋ, ਵਿਸ਼ਨੂ ਸ਼ਰਮਾ, ਸੀਆਰਪੀ ਦੇ ਸਾਬਕਾ ਡੀਜੀਪੀ ਅਮਰਜੋਤ ਗਿੱਲ, ਮੈਨੇਜਰ ਜਗੀਰ ਸਿੰਘ, ਮੈਨੇਜਰ ਕਰਮ ਸਿੰਘ, ਗੁਰਪ੍ਰੀਤ ਹਾਂਡਾ, ਭੁਪਿੰਦਰ ਚੀਮਾ, ਹਰਬੰਸ ਲੰਗ ਅਤੇ ਹਰਬੰਸ ਮੰਝਪੁਰ ਵੀ ਘਰ ਆ ਕੇ ਪਰਿਵਾਰ ਨੂੰ ਮਿਲੇ।

ਟੌਹੜਾ ਪਰਿਵਾਰ ਦੇ ਕਰੀਬੀ ਸਨੀ ਟੌਹੜਾ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸੁਖਜਿੰਦਰ ਟੌਹੜਾ ਸਮੇਤ ਅਨੇਕਾਂ ਹੋਰ ਵੀ ਮੌਜੂਦ ਰਹੇ। ਇਸ ਦੌਰਾਨ ਯੂਐਸਏ ਤੋਂ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਅਤੇ ਕੈਨੇਡਾ ਤੋਂ ਟਕਸਾਲੀ ਅਕਾਲੀ ਆਗੂ ਨਰਦੇਵ ਸਿੰਘ ਆਕੜੀ ਨੇ ਵੀ ਪ੍ਰੈੱਸ ਬਿਆਨ ਭੇਜ ਕੇ ਸ੍ਰੀ ਟੌਹੜਾ ਦੇ ਅਕਾਲ ਚਲਾਣੇ ’ਤੇ ਦੁੱਖ ਜ਼ਾਹਿਰ ਕੀਤਾ ਹੈ।

ਅੰਤਿਮ ਅਰਦਾਸ 28 ਨੂੰ

ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਨੇ ਦੱਸਿਆ ਕਿ ਹਰਮੇਲ ਸਿੰਘ ਟੌਹੜਾ ਨੇ ਦੱਸਿਆ ਕਿ ਭੋਗ ਅਤੇ ਸ਼ਰਧਾਂਜਲੀ ਸਮਾਗਮ 28 ਸਤੰਬਰ ਨੂੰ ਅਨਾਜ ਮੰਡੀ ਟੌਹੜਾ ਵਿੱਚ ਕਰਵਾਇਆ ਜਾਵੇਗਾ।

Advertisement
×