DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲਮਗਨ ਹੋਏ ਪਿੰਡਾਂ ਦੀ ਪ੍ਰਸ਼ਾਸਨ ਨੇ ਨਾ ਲਈ ਸਾਰ

ਗੁਰਨਾਮ ਸਿੰਘ ਚੌਹਾਨ ਪਾਤੜਾਂ, 25 ਜੁਲਾਈ ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਰਾਮਪੁਰ ਪੜਤਾ ਦੇ ਨੇੜ੍ਹੇ ਬੰਨ੍ਹ ਵਿੱਚ ਕਈ ਫੁੱਟ ਲੰਮਾ ਅਤੇ ਡੂੰਘਾ ਪਾੜ ਪੈ ਜਾਣ ਕਾਰਨ ਤਿੰਨ ਪਿੰਡਾਂ ਦਾ 13 ਦਿਨ ਸੜਕੀ ਸੰਪਰਕ ਟੁੱਟਿਆ ਰਿਹਾ ਹੈ। ਹੜ੍ਹ...

  • fb
  • twitter
  • whatsapp
  • whatsapp
featured-img featured-img
ਨੁਕਸਾਨਿਆ ਮਕਾਨ ਦੇਖ ਕੇ ਝੂਰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ।
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 25 ਜੁਲਾਈ

Advertisement

ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਰਾਮਪੁਰ ਪੜਤਾ ਦੇ ਨੇੜ੍ਹੇ ਬੰਨ੍ਹ ਵਿੱਚ ਕਈ ਫੁੱਟ ਲੰਮਾ ਅਤੇ ਡੂੰਘਾ ਪਾੜ ਪੈ ਜਾਣ ਕਾਰਨ ਤਿੰਨ ਪਿੰਡਾਂ ਦਾ 13 ਦਿਨ ਸੜਕੀ ਸੰਪਰਕ ਟੁੱਟਿਆ ਰਿਹਾ ਹੈ। ਹੜ੍ਹ ਦਾ ਪਾਣੀ ਉੱਤਰ ਜਾਣ ਮਗਰੋਂ ਲੋਕਾਂ ਨੇ ਫੁੱਟ-ਫੁੱਟ ਕੇ ਰੋਂਦਿਆਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਇਥੇ ਹੜ੍ਹ ਦੌਰਾਨ ਮਕਾਨ ਦੀ ਛੱਤ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਪੰਜਾਬ ਸਰਕਾਰ ਦੀ ਕਿਸ਼ਤੀ ਨਾ ਮਿਲਣ ’ਤੇ ਹਰਿਆਣਾ ਸਰਕਾਰ ਦੀ ਕਿਸ਼ਤੀ ਰਾਹੀਂ ਲਿਜਾ ਕੇ ਸਸਕਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਜੇਸੀਬੀ ਭੇਜਣ ਅਤੇ ਹੋਰ ਪ੍ਰਬੰਧ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

Advertisement

ਰਾਮਪੁਰ ਪੜਤਾ ਦੇ ਜਸਪਾਲ ਸਿੰਘ, ਮੀਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੇੜੇ ਹੜ੍ਹ ਦੌਰਾਨ ਕਰੀਬ 70 ਫੁੱਟ ਲੰਬਾ ਅਤੇ ਡੂੰਘਾ ਪਾੜ ਪੈਣ ਕਰਕੇ ਪਿੰਡ ਰਾਮਪੁਰ ਪੜਤਾ, ਊਝਾਂ ਅਤੇ ਦਵਾਰਕਾਪੁਰ ਦਾ ਪੰਜਾਬ ਨਾਲੋਂ ਸੜਕੀ ਸੰਪਰਕ ਟੁੱਟ ਗਿਆ ਸੀ। ਪ੍ਰਸ਼ਾਸਨ ਨੂੰ ਬਹੁਤ ਫੋਨ ਕੀਤੇ ਗਏ ਪਰ ਉਨ੍ਹਾਂ ਦੀ ਮਦਦ ਲਈ ਕੋਈ ਨਾ ਆਇਆ ਸਗੋਂ ਪ੍ਰਸ਼ਾਸਨ ਨੇ ਸਕੂਲ ਵਿੱਚ ਬਚਾਅ ਕਾਰਜਾਂ ਲਈ ਰੱਖਿਆ ਸਮਾਨ ਵੀ ਨਹੀਂ ਚੁੱਕਣ ਦਿੱਤਾ। ਆਖਰ ਉਨ੍ਹਾਂ ਸਰਪੰਚ ਨੇ ਕੁੱਝ ਮਜ਼ਦੂਰ ਮਨਰੇਗਾ ਵਾਲੇ ਤੇ 100 ਤੋਂ ਵੱਧ ਮਜ਼ਦੂਰ 700 ਰੁਪਏ ਪ੍ਰਤੀ ਦਿਹਾਤੀ ’ਤੇ ਲਿਆ ਕੇ ਮਕਾਨਾਂ ਨੂੰ ਰੁੜਨ ਤੋਂ ਬਚਾਇਆ ਹੈ। ਉਨ੍ਹਾਂ ਨੇ ਚਾਰ ਦਿਨਾਂ ਵਿਚ 2 ਲੱਖ ਦੇ ਕਰੀਬ ਖਰਚੇ ਹਨ ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਹਾਇਤਾ ਲਈ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੇ ਮਿੱਟੀ ਦੀ ਟਰਾਲੀ ਭੇਜਣ ਤੋਂ ਸਿਵਾਏ ਕੁਝ ਨਹੀਂ ਕੀਤਾ। ਇਸੇ ਪਿੰਡ ਦੀ ਸੁਰੇਸ਼ ਰਾਣੀ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਉਨ੍ਹਾਂ ਦੀ ਬਾਲਮੀਕ ਬਸਤੀ ਵਿੱਚ ਭਰ ਜਾਣ ’ਤੇ ਕੱਚੇ ਮਕਾਨ ਦੇ ਡਿੱਗਣ ਨਾਲ ਉਸ ਦੀ ਸੱਸ ਮੇਵਾ ਦੇਵੀ ਦੀ ਮੌਤ ਹੋ ਗਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਸਸਕਾਰ ਵਾਸਤੇ ਲਿਜਾਉਣ ਲਈ ਕਿਸ਼ਤੀ ਦੀ ਮੰਗ ਕੀਤੀ ਪਰ ਕੋਈ ਨਾ ਆਇਆ। ਆਖਰ ਹਰਿਆਣਾ ਸਰਕਾਰ ਦੀ ਕਿਸ਼ਤੀ ਮੰਗਵਾ ਕੇ ਸਸਕਾਰ ਕੀਤਾ ਸੀ। ਉਕਤ ਬਸਤੀ ਦੇ ਕਈ ਮਕਾਨ ਡਿੱਗੇ ਤੇ ਕਈਆਂ ਨੂੰ ਤਰੇੜਾਂ ਆਈਆਂ ਹਨ। ਐਸਡੀਐਮ ਪਾਤੜਾਂ ਨਵਦੀਪ ਕੁਮਾਰ ਨੇ ਕਿਹਾ ਕਿ ਰਾਮਪੁਰ ਪੜਤਾ ਵਿੱਚ ਹੋਈ ਬ੍ਰਿਧ ਔਰਤ ਦੀ ਮੌਤ ਬਾਰੇ ਪੜਤਾਲ ਕੀਤੀ ਜਾਵੇਗੀ ਤੇ ਉਨ੍ਹਾਂ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਦਿਵਾਏ ਜਾਣ ਦਾ ਯਕੀਨ ਦਿਵਾਇਆ ਹੈ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਹਿ ਕੇ ਜੇਸੀਬੀ ਭੇਜਵਾ ਕੇ ਮਿੱਟੀ ਦਾ ਪ੍ਰਬੰਧ ਕਰ ਕੀਤਾ ਸੀ।

ਹੜ੍ਹਾਂ ਦੀ ਮਾਰ: ਮਜ਼ਦੂਰੀ ਦਾ ਕੰਮ ਘਟਿਆ; ਪੇਟ ਪਾਲਣੇ ਔਖੇ ਹੋਏ

ਪਟਿਆਲਾ ਵਿੱਚ ਕੰਮ ਦੀ ਉਡੀਕ ਕਰਦੇ ਹੋਏ ਮਜ਼ਦੂਰ। ਫੋਟੋ: ਅਕੀਦਾ

ਪਟਿਆਲਾ (ਪੱਤਰ ਪ੍ਰੇਰਕ): ਪਟਿਆਲਾ ਦੀ ਨਦੀ (ਪਟਿਆਲਾ ਕੀ ਰਾਓ) ਵਿਚ ਆਏ ਹੜ੍ਹਾਂ ਕਾਰਨ ਜਿੱਥੇ ਅਸਤ ਵਿਅਸਤ ਹੋਈ ਜ਼ਿੰਦਗੀ ਥੋੜ੍ਹੀ ਆਪਣੇ ਪੈਰੀਂ ਆਉਣ ਲੱਗੀ ਹੈ ਪਰ ਇੱਧਰਲੇ ਇਲਾਕੇ ਵਿਚ ਇਮਾਰਤਾਂ ਬਣਾਉਣ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਅਜੇ ਵੀ ਖੜ੍ਹੀ ਹੈ। ਉਹ ਇੱਥੇ ਚੌਕ ’ਤੇ ਆਉਂਦੇ ਹਨ ਤੇ ਆ ਕੇ ਮੁੜ ਜਾਂਦੇ ਹਨ। ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਪੂਰੀ ਦੀ ਥਾਂ ਅੱਧੀ ਜਾਂ ਕੁਝ ਘੰਟਿਆਂ ਦੀ ਹੀ ਮਜ਼ਦੂਰੀ ਲਈ ਸੱਦਿਆ ਜਾਂਦਾ ਹੈ ਤਾਂ ਕਿ ਪਾਣੀ ਕਾਰਨ ਘਰਾਂ ਵਿਚ ਆਈ ਖ਼ਰਾਬੀ ਠੀਕ ਕਰਵਾਈ ਜਾ ਸਕੇ। ਅਰਬਨ ਅਸਟੇਟ ਦੇ ਚੌਂਕ ’ਤੇ ਖੜ੍ਹੇ ਮਜ਼ਦੂਰਾਂ ਦੀ ਰੋਜ਼ੀ ਲਈ ਉਡੀਕ ਬੜੇ ਕਹਿਰ ਭਰੀ ਹੁੰਦੀ ਹੈ, ਉਨ੍ਹਾਂ ਦੀ ਅੱਖ ਹਰ ਪਲ ਕਿਸੇ ਨਾ ਕਿਸੇ ਰੋਜ਼ੀ ਦੇਣ ਵਾਲੇ ਕਿਸੇ ਕੰਮ ਕਰਾਉਣ ਵਾਲੇ ਨੂੰ ਉਡੀਕਦੀ ਹੈ, ਉਨ੍ਹਾਂ ਦੀ ਵਜਾ ਇੱਕੋ ਹੀ ਹੈ ਕਿ ਜੇਕਰ ਉਨ੍ਹਾਂ ਦੀ ਦਿਹਾੜੀ ਲੱਗ ਜਾਂਦੀ ਹੈ ਤਾਂ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਸੌਖਾ ਜਿਹਾ ਜਲ ਜਾਵੇਗਾ ਨਹੀਂ ਤਾਂ ਉਨ੍ਹਾਂ ਦਾ ਚੁੱਲ੍ਹਾ ਠੰਢਾ ਹੀ ਰਹੇਗਾ। ਇੱਥੇ ਖੜ੍ਹੇ ਮੰਗਤਾ ਰਾਮ ਨੇ ਕਿਹਾ ਕਿ ਹੜ੍ਹਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਜਿਵੇਂ ਖੜ੍ਹ ਹੀ ਗਈ ਹੈ, ਇਮਾਰਤਾਂ ਦੀਆਂ ਉਸਾਰੀਆਂ ਰੁਕ ਗਈਆਂ ਹਨ। ਹੁਣ ਮੌਸਮ ਥੋੜ੍ਹਾ ਸਵੱਲਾ ਹੋਵੇਗਾ ਤਾਂ ਹੀ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਵੇਗੀ ਤੇ ਉਨ੍ਹਾਂ ਦੀ ਰੋਜ਼ੀ ਦਾ ਦਿਨ ਚੜ੍ਹੇਗਾ। ਉਨ੍ਹਾਂ ਨੂੰ ਹੁਣ ਪੂਰੀ ਦਿਹਾੜੀ ਨਹੀਂ ਮਿਲ ਰਹੀ ਸਗੋਂ ਲੋਕ ਕੁਝ ਘੰਟਿਆਂ ਦੀ ਸਫਾਈ ਕਰਵਾਉਣ ਹੀ ਲੈ ਕੇ ਜਾ ਰਹੇ ਹਨ। ਇਸੇ ਤਰ੍ਹਾਂ ਜਿੰਦਰ ਨੇ ਕਿਹਾ ਕਿ ਕੱਲ੍ਹ ਉਸ ਦੀ ਅੱਧੀ ਦਿਹਾੜੀ ਲੱਗੀ ਸੀ, ਅਰਬਨ ਅਸਟੇਟ ਵਾਲੇ ਪਾਸੇ ਜਿਵੇਂ ਸਾਡੀ ਰੋਜ਼ੀ ਦਾ ਨਾਸ ਹੀ ਹੋ ਗਿਆ ਹੈ। ਇੱਥੇ ਖੜ੍ਹੇ ਰੋਸ਼ਨ ਨੇ ਕਿਹਾ ਕਿ ਦਿਹਾੜੀ ਨਾ ਮਿਲਣ ਕਾਰਨ ਬੱਚੇ ਪਾਲਣੇ ਔਖੇ ਹੋ ਗਏ ਹਨ। ਕੁਝ ਪੜ੍ਹੇ ਹੋਏ ਮਜ਼ਦੂਰ ਤਰਲੋਚਨ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵੱਲ ਕਿਸੇ ਦੀ ਨਜ਼ਰ ਨਹੀਂ ਜਾਂਦੀ, ਹੜ੍ਹਾਂ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਆਉਣ ਕਾਰਨ ਨੁਕਸਾਨ ਹੋਇਆ ਤੇ ਕਿਸਾਨਾਂ ਦੀਆਂ ਫ਼ਸਲਾਂ ਰੁੜ੍ਹ ਗਈਆਂ ਪਰ ਉਨ੍ਹਾਂ ਦਾ ਹਾਲ ਹੈ ਕਿ ਜਦੋਂ ਇਕ ਦਿਨ ਰੋਜ਼ੀ ਨਾ ਮਿਲੇ ਤਾਂ ਸਾਰਾ ਪਰਿਵਾਰ ਚਿੰਤਾ ਵਿਚ ਡੁੱਬ ਜਾਂਦਾ ਹੈ। ਇੱਥੇ ਖੜੇ ਯੂਪੀ ਬਿਹਾਰ ਤੋਂ ਆਏ ਮਜ਼ਦੂਰਾਂ ਦੀ ਵਿਥਿਆ ਵੀ ਕਾਫ਼ੀ ਚਿੰਤਾਜਨਕ ਹੈ, ਉਹ ਤਾਂ ਪੰਜਾਬ ਵਿਚ ਆਏ ਹੀ ਰੋਜ਼ੀ ਕਮਾਉਣ ਹਨ ਪਰ ਉਨ੍ਹਾਂ ਨੂੰ ਇੱਥੇ ਮਜ਼ਦੂਰੀ ਨਾ ਮਿਲਣ ਕਰਕੇ ਉਹ ਖਾਸੇ ਪ੍ਰੇਸ਼ਾਨ ਹਨ।

Advertisement
×