ਸ਼ੇਰਪੁਰ ਦੇ ਸਰਪੰਚ ਤੇ ਪੰਚਾਂ ਵੱਲੋਂ ਧੰਨਵਾਦੀ ਦੌਰਾ
ਬੀਰਬਲ ਰਿਸ਼ੀ ਸ਼ੇਰਪੁਰ, 17 ਅਕਤੂਬਰ ‘ਆਪ’ ਦੇ ਬਲਾਕ ਪ੍ਰਧਾਨ ਸ਼ੇਰਪੁਰ ਦੇ ਨਵੇਂ ਚੁਣੇ ਸਰਪੰਚ ਰਾਜਵਿੰਦਰ ਸਿੰਘ ਰਾਜ ਅਤੇ ਪੰਚ ਸੁਸ਼ੀਲ ਕੁਮਾਰ ਸ਼ੀਲਾ ਨੇ ਆਪਣੀ ਜਿੱਤ ਮਗਰੋਂ ਕਸਬੇ ਦੇ ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਿਲ ਕੇ ਧੰਨਵਾਦ ਕਰਨ ਦੀ ਮੁਹਿੰਮ ਦਾ...
Advertisement
ਬੀਰਬਲ ਰਿਸ਼ੀ
ਸ਼ੇਰਪੁਰ, 17 ਅਕਤੂਬਰ
Advertisement
‘ਆਪ’ ਦੇ ਬਲਾਕ ਪ੍ਰਧਾਨ ਸ਼ੇਰਪੁਰ ਦੇ ਨਵੇਂ ਚੁਣੇ ਸਰਪੰਚ ਰਾਜਵਿੰਦਰ ਸਿੰਘ ਰਾਜ ਅਤੇ ਪੰਚ ਸੁਸ਼ੀਲ ਕੁਮਾਰ ਸ਼ੀਲਾ ਨੇ ਆਪਣੀ ਜਿੱਤ ਮਗਰੋਂ ਕਸਬੇ ਦੇ ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਿਲ ਕੇ ਧੰਨਵਾਦ ਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ। ਨਵੇਂ ਚੁਣੇ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਸ਼ੇਰਪੁਰ ਦੇ ਹਸਪਤਾਲ ਵਿੱਚ ਸਟਾਫ਼ ਦੀ ਘਾਟ, ਸਰਕਾਰੀ ਸਕੂਲਾਂ ਦੀ ਕਾਇਆ ਕਲਪ ਉਨ੍ਹਾਂ ਦੇ ਤਰਜ਼ੀਹੀ ਮੁੱਦੇ ਹਨ। ਉਨ੍ਹਾਂ ਕਿਹਾ ਕਿ ਉਹ ਬਿਨਾਂ ਪੱਖ-ਪਾਤ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਸਬੇ ਦਾ ਵਿਕਾਸ ਉਨ੍ਹਾਂ ਦੀ ਟੀਮ ਦਾ ਮੁੱਖ ਉਦੇਸ਼ ਹੈ।
ਇਸੇ ਤਰ੍ਹਾਂ ਬਲਾਕ ਸ਼ੇਰਪੁਰ ਨਾਲ ਸਬੰਧਤ ਵੱਡੇ ਪਿੰਡ ਘਨੌਰੀ ਕਲਾਂ ਵਿੱਚ ਉੱਦਮੀ ਤੇ ਉਤਸ਼ਾਹੀ ਨੌਜਵਾਨ ਅੰਮ੍ਰਿਤਪਾਲ ਸਿੰਘ ਸਰਪੰਚ, ਸਤਵਿੰਦਰ ਕੌਰ, ਸਲਮਾ ਸੁਲਤਾਨ ਕੁਲਵੰਤ ਕੌਰ, ਪੰਡਤ ਸਾਧੂ ਰਾਮ, ਗੁਰਲਾਲ ਸਿੰਘ, ਰਾਮ ਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ ਜੱਗਾ ਸਣੇ 10 ਪੰਚ ਚੁਣੇ ਗਏ। ਨਵੀਂ ਪੰਚਾਇਤ ਚੁਣੀ ਪੰਚਾਇਤ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਆ ਗਿਆ।
Advertisement
×