ਜ਼ਿਲ੍ਹਾ ਪਟਿਆਲਾ ਵਿੱਚ ਕਰਵਾਈਆਂ ਜਾ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਟੇਬਲ ਟੈਨਿਸ ਮੁਕਾਬਲੇ ਪੋਲੋ ਗਰਾਊਂਡ ’ਚ ਕਰਵਾਏ ਗਏ। ਜਾਣਕਾਰੀ ਮੁਤਾਬਕ ਲੜਕੀਆਂ ਦੇ ਅੰਡਰ- 14 ਦੇ ਮੁਕਾਬਲਿਆਂ ਵਿੱਚ ਪਟਿਆਲਾ- 2 ਜ਼ੋਨ ਨੇ ਪਹਿਲਾ, ਪਟਿਆਲਾ- 3 ਨੇ ਦੂਜਾ, ਰਾਜਪੁਰਾ ਜ਼ੋਨ ਨੇ ਤੀਜਾ, ਅੰਡਰ- 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਪਹਿਲਾ, ਪਟਿਆਲਾ- 3 ਜ਼ੋਨ ਨੇ ਦੂਜਾ, ਪਟਿਆਲਾ 1 ਜ਼ੋਨ ਨੇ ਤੀਜਾ, ਘਨੌਰ ਜ਼ੋਨ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ- 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ- 1 ਜ਼ੋਨ ਨੇ ਪਹਿਲਾ, ਪਟਿਆਲਾ- 3 ਜ਼ੋਨ ਨੇ ਦੂਜਾ, ਨਾਭਾ ਜ਼ੋਨ ਨੇ ਤੀਜਾ, ਰਾਜਪੁਰਾ ਜ਼ੋਨ ਨੇ ਚੌਥਾ, ਅੰਡਰ- 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੋ ਜ਼ੋਨ ਨੇ ਪਹਿਲਾ, ਪਟਿਆਲਾ 3 ਜ਼ੋਨ ਨੇ ਦੂਜਾ, ਰਾਜਪੁਰਾ ਜ਼ੋਨ ਨੇ ਤੀਜਾ, ਪਟਿਆਲਾ ਇੱਕ ਜ਼ੋਨ ਨੇ ਚੌਥਾ, ਅੰਡਰ- 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਪਹਿਲਾ, ਪਟਿਆਲਾ- 2 ਜ਼ੋਨ ਨੇ ਦੂਜਾ, ਪਟਿਆਲਾ- 1 ਜ਼ੋਨ ਨੇ ਤੀਜਾ, ਨਾਭਾ ਜ਼ੋਨ ਨੇ ਚੌਥਾ, ਅੰਡਰ- 19 ਦੇ ਮੁਕਾਬਲਿਆਂ ਵਿੱਚ ਪਟਿਆਲਾ- 2 ਜ਼ੋਨ ਨੇ ਪਹਿਲਾ, ਪਟਿਆਲਾ- 1 ਜ਼ੋਨ ਨੇ ਦੂਜਾ, ਪਟਿਆਲਾ- 3 ਜ਼ੋਨ ਨੇ ਤੀਜਾ ਤੇ ਰਾਜਪੁਰਾ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।