ਇਰਾਨ ’ਤੇ ਹਮਲੇ ਵਿਰੁੱਧ ਸੰਕੇਤਕ ਧਰਨਾ
ਪੱਤਰ ਪ੍ਰੇਰਕ ਪਟਿਆਲਾ, 23 ਜੂਨ ਅਮਰੀਕੀ ਸਾਮਰਾਜੀਆਂ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਇਰਾਨ ’ਤੇ ਕੀਤੇ ਵਹਿਸ਼ੀ ਹਮਲੇ ਖ਼ਿਲਾਫ਼ ਮਿਨੀ ਸਕੱਤਰੇਤ ’ਚ ਐੱਸਯੂਸੀਆਈ (ਕਮਿਊਨਿਸਟ)ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਸੰਕੇਤਕ ਰੋਸ ਪ੍ਰਗਟ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਅਮਿੰਦਰਪਾਲ ਸਿੰਘ, ਇੰਚਾਰਜ ਪੰਜਾਬ...
Advertisement
ਪੱਤਰ ਪ੍ਰੇਰਕ
ਪਟਿਆਲਾ, 23 ਜੂਨ
Advertisement
ਅਮਰੀਕੀ ਸਾਮਰਾਜੀਆਂ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਇਰਾਨ ’ਤੇ ਕੀਤੇ ਵਹਿਸ਼ੀ ਹਮਲੇ ਖ਼ਿਲਾਫ਼ ਮਿਨੀ ਸਕੱਤਰੇਤ ’ਚ ਐੱਸਯੂਸੀਆਈ (ਕਮਿਊਨਿਸਟ)ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਸੰਕੇਤਕ ਰੋਸ ਪ੍ਰਗਟ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਅਮਿੰਦਰਪਾਲ ਸਿੰਘ, ਇੰਚਾਰਜ ਪੰਜਾਬ ਇਕਾਈ ਨੇ ਕੀਤੀ।
ਪਟਿਆਲਾ ਇਕਾਈ ਦੇ ਇੰਚਾਰਜ ਕਾਮਰੇਡ ਠਾਣਾ ਸਿੰਘ ਨੇ ਕਿਹਾ ਕਿ ਸਾਰੇ ਕੌਮਾਂਤਰੀ ਅਸੂਲਾਂ ਦੀਆਂ ਧੱਜੀਆਂ ਉਡਾ ਕੇ ਸਾਮਰਾਜੀ ਅਮਰੀਕਾ ਨੇ ਇਰਾਨ ’ਤੇ ਵਹਿਸ਼ੀ ਫ਼ੌਜੀ ਹਮਲਾ ਕੀਤਾ ਪਰ ਇਸ ਘਿਣਾਉਣੀ ਸਾਜ਼ਿਸ਼ ਨੂੰ ਇਰਾਨ ਦੇ ਬਹਾਦਰ ਲੋਕਾਂ ਵੱਲੋਂ ਦਿੱਤੀ ਟੱਕਰ ਨੇ ਅਸਫ਼ਲ ਬਣਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਇਰਾਨ ’ਤੇ ਵਹਿਸ਼ੀ ਫ਼ੌਜੀ ਹਮਲਾ ਤੁਰੰਤ ਰੋਕੇ।
Advertisement