ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਰਵੇਖਣ ਸ਼ੁਰੂ
ਗੁਲਾਬੀ ਸੁੰਡੀ, ਹੋਰ ਕੀੜੇ ਮਕੌੜਿਆਂ ਤੇ ਤੱਤਾਂ ਦੀ ਘਾਟ ਦੀ ਜਾਂਚ ਕਰਨ ਲੱਗਾ ਖੇਤੀਬਾੜੀ ਵਿਭਾਗ
ਜ਼ਿਲ੍ਹਾ ਪਟਿਆਲਾ ਵਿੱਚ 2.30 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਤੇ ਬਾਕੀ ਬਿਜਾਈ ਦਾ ਕੰਮ ਹਾਲੇ ਜ਼ੋਰਾਂ ’ਤੇ ਹੈ। ਉਧਰ ਕਣਕ ਦੀ ਬੀਜੀ ਫਸਲ ਉੱਪਰ ਗੁਲਾਬੀ ਸੁੰਡੀ ਅਤੇ ਕਿਸੇ ਹੋਰ ਪ੍ਰਕਾਰ ਦੇ ਕੀੜੇ ਮਕੌੜਿਆਂ ਸਣੇ ਸੂਖਮ ਤੱਤਾਂ ਦੀ ਘਾਟ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਨੇ ਦਸਿਆ ਕਿ ਇਸ ਸਬੰਧੀ ਬਲਾਕ ਪੱਧਰ ’ਤੇ ਟੀਮਾਂ ਬਣਾ ਕੇ ਪਿੰਡਾਂ ’ਚ ਭੇਜੀਆਂ ਗਈਆਂ ਹਨ ਤਾਂ ਜੋ ਉਕਤ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਸਬੰਧੀ ਅਗਾਊਂ ਹੱਲ ਕੀਤਾ ਜਾ ਸਕੇ। ਇਸੇ ਦੌਰਾਨ ਉਨ੍ਹਾਂ ਅਧਿਕਾਰੀਆਂ ਦੇ ਨਾਮ ਅਤੇ ਫੋਨ ਨੰਬਰ ਜਾਰੀ ਕਰਦਿਆਂ ਕਿਸਾਨਾਂ ਨੂੰ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ਼ ਰਾਬਤਾ ਰੱਖਣ ਲਈ ਵੀ ਆਖਿਆ। ਜਿਸ ਤਹਿਤ ਬਲਾਕ ਪਟਿਆਲਾ ਲਈ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ’ਚ ਡਾ. ਜੁਪਿੰਦਰ ਸਿੰਘ ਗਿੱਲ (97805-60004), ਭੁੱਨਰਹੇੜੀ ਲਈ ਡਾ. ਮਨਦੀਪ ਸਿੰਘ (70092-27488), ਸਮਾਣਾ ਵਾਸਤੇ ਡਾ. ਸਤੀਸ਼ ਕੁਮਾਰ (97589-00047), ਰਾਜਪੁਰਾ ਲਈ ਡਾ. ਜੁਪਿੰਦਰ ਸਿੰਘ ਪਨੂੰ (73070-59201) ਅਤੇ ਬਲਾਕ ਘਨੌਰ ਲਈ ਕਿਸਾਨਾਂ ਨੂੰ ਡਾ. ਰਣਜੋਧ ਸਿੰਘ (99883-12299) ਨਾਲ ਸਪੰਰਕ ਕਰਨ ਲਈ ਆਖਿਆ।

