ਗੰਗਾ ਇੰਟਰਨੈਸ਼ਨਲ ਸਕੂਲ ’ਚ ਵਿਦਿਆਰਥੀ ਪਰਿਸ਼ਦ ਕਾਇਮ
ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁੱਜਰਾਂ ਵੱਲੋਂ ਵਿਦਿਆਰਥੀ ਪਰਿਸ਼ਦ ਦਾ ਗਠਨ ਕੀਤਾ ਗਿਆ। ਸਕੂਲ ਡਾਇਰੈਕਟਰ ਪ੍ਰਿੰਸੀਪਲ ਮੈਡਮ ਰੀਨਾ ਚੀਮਾ ਦੱਸਿਆ ਹੈ ਕਿ ਅਲਕਨੰਦਾ ਹਾਊਸ ’ਚੋਂ ਸੁਖਮਨਪ੍ਰੀਤ ਕੌਰ, ਭਾਗੀਰਥੀ ਹਾਊਸ ’ਚੋਂ ਅਮਾਨਤਪ੍ਰੀਤ ਕੌਰ, ਗੰਗੋਤਰੀ ਹਾਊਸ ’ਚੋਂ ਵੰਸ਼ਿਕਾ ਅਤੇ ਮੰਦਾਕਿਨੀ ਹਾਊਸ ’ਚੋਂ ਨੋਬਲਪ੍ਰੀਤ ਕੌਰ ਨੂੰ ਹਾਊਸ ਕੈਪਟਨ ਚੁਣਿਆ ਗਿਆ। ਅਹੁਦਿਆਂ ਦੇ ਅਨੁਸਾਰ ਬੈਜ ਪਾ ਕੇ ਜ਼ਿੰਮੇਵਾਰੀਆਂ ਸੌਂਪੀ। 12ਵੀਂ ਸਾਇੰਸ ਤੋਂ ਵੇਦਾਂਤ ਸ਼ਰਮਾ, ਮਹਿਕਦੀਪ ਕੌਰ ਮੁਖੀ ਚੁਣੇ, ਅਗਮਜੋਤ ਸਿੰਘ ਤੇ ਨਵਰੀਤ ਕੌਰ ਨੂੰ ਡਿਪਟੀ ਮੁਖੀ ਨਿਯੁਕਤ ਕੀਤਾ। ਡਿਸਪਲਿਨ ਮੁਖੀ ਵਜੋਂ ਵਤਨਵੀਰ ਸਿੰਘ ਤੇ ਗਗਨਦੀਪ ਕੌਰ ਦੀ ਚੋਣ ਕੀਤੀ ਗਈ। ਚਾਰ ਹਾਊਸਾਂ ਲਈ ਕੈਪਟਨ, ਵਾਈਸ ਕੈਪਟਨ, ਸਪੋਰਟਸ ਕੈਪਟਨ ਅਤੇ ਪ੍ਰੀਫੈਕਟਸ ਦੇ ਐਲਾਨ ਮਗਰੋਂ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਡਿਊਟੀਆਂ ਨਿਭਾਉਣ ਦੀ ਸਹੁੰ ਚੁਕਾਈ ਗਈ। ਪਿਛਲੇ ਸੈਸ਼ਨ ਦੇ ਆਧਾਰ ’ਤੇ ਭਾਗੀਰਥੀ ਹਾਊਸ ਨੇ ਪਹਿਲਾ, ਅਲਕਨੰਦਾ ਨੇ ਦੂਜਾ ਤੇ ਗੰਗੋਤਰੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਵਾਈਸ ਪ੍ਰਿੰਸੀਪਲ ਇਸ਼ਾਂਤ ਪਾਹਵਾ, ਸੀਨੀਅਰ ਕੋਆਰਡੀਨੇਟਰ ਅਜੀਤ ਸਿੰਘ, ਮਿਡਲ ਵਿੰਗ ਕੁਆਡੀਨੇਟਰ ਅੰਮ੍ਰਿਤਪਾਲ ਕੌਰ ਅਤੇ ਜੂਨੀਅਰ ਵਿੰਗ ਕੁਆਡੀਨੇਟਰ ਰਾਜਦੀਪ ਕੌਰ ਹਾਜ਼ਰ ਸਨ।