‘ਬੱਚੇ ਜੋ ਬਚੇ ਨਹੀਂ’ ਦਾ ਮੰਚਨ
ਪੰਜਾਬੀ ਯੂਨੀਵਰਸਿਟੀ ਜਾਰੀ ਰੰਗਮੰਚ ਉਤਸਵ ਦੇ ਤੀਜੇ ਦਿਨ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ ‘ਬੱਚੇ ਜੋ ਬਚੇ ਨਹੀਂ’ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਨੇ ਖੇਡਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ....
Advertisement
ਪੰਜਾਬੀ ਯੂਨੀਵਰਸਿਟੀ ਜਾਰੀ ਰੰਗਮੰਚ ਉਤਸਵ ਦੇ ਤੀਜੇ ਦਿਨ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ ‘ਬੱਚੇ ਜੋ ਬਚੇ ਨਹੀਂ’ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਨੇ ਖੇਡਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਸੁਰਜੀਤ ਭੱਟੀ ਨੇ ਕੀਤੀ। ਇਸ ਮੌਕੇ ਡਾ. ਸਤੀਸ਼ ਵਰਮਾ, ਪੀ ਐੱਸ ਪੀ ਸੀ ਐੱਲ ਦੇ ਅਧਿਕਾਰੀ ਕਮਲਜੀਤ ਮਾਲਵਾ ਤੇ ਰਜਿੰਦਰਾ ਹਸਪਤਾਲ ਤੋਂ ਡਾ. ਪੰਕਜ ਕੁਮਾਰ ਨੇ ਸੰਬੋਧਨ ਕੀਤਾ। ਬਾਲ ਭੰਡਾਂ ਜਸਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੁਆਈਆਂ। ਕਲਾਕਾਰ ਕੰਵਲਜੀਤ ਨੀਲੋ ਨੇ ਆਪਣੇ ਹਰਮਨਪਿਆਰੇ ਗੀਤ ‘ਸੌ ਜਾ ਬੱਬੂਆਂ, ਮਾਣੋ ਬਿੱਲੀ ਆਈ ਏ’ ਗਾਇਆ। ਇਸ ਮੌਕੇ ਕਿਰਪਾਲ ਕਜ਼ਾਕ, ਸਤਪਾਲ ਭੀਖੀ, ਨਰਿੰਦਰਪਾਲ ਕੌਰ, ਨਾਟ ਨਿਰਦੇਸ਼ਕ ਪਰਮਿੰਦਰਪਾਲ ਕੌਰ, ਸਿਨੇ ਨਿਰਦੇਸ਼ਕ ਰਾਜੀਵ ਸ਼ਰਮਾ ਅਤੇ ਪ੍ਰਿੰਸੀਪਲ ਦਿਆਲ ਸਿੰਘ ਨੇ ਕਲਾਕਾਰਾਂ ਦਾ ਸਨਮਾਨ ਕੀਤਾ।
Advertisement
Advertisement
×

