ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੁਕਾਨਦਾਰਾਂ ਵੱਲੋਂ ਨੀਨਾ ਮਿੱਤਲ ਦਾ ਸਨਮਾਨ

ਰੇਲਵੇ ਪੁਲ ਚਾਲੂ ਹੋਣ ’ਤੇ ਧੰਨਵਾਦ ਕੀਤਾ
ਸਮਾਗਮ ਵਿੱਚ ਨੀਨਾ ਮਿੱਤਲ ਦਾ ਸਵਾਗਤ ਕਰਦੇ ਹੋਏ ਦੁਕਾਨਦਾਰ।
Advertisement
ਆਲ ਟਰੇਡਰਜ਼ ਮਹਿੰਦਰ ਗੰਜ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਜਨਤਾ ਸਕੂਲ ਵਾਲਾ ਰੇਲਵੇ ਪੁਲ ਚਾਲੂ ਹੋਣ ਦੀ ਖ਼ੁਸ਼ੀ ਵਿੱਚ ਵਿਧਾਇਕਾ ਨੀਨਾ ਮਿੱਤਲ ਦੇ ਸਨਮਾਨ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਅਜੇ ਮਿੱਤਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਹ ਰੇਲਵੇ ਪੁਲ ਮਹਿੰਦਰ ਗੰਜ ਬਾਜ਼ਾਰ ਦੇ ਵਪਾਰੀਆਂ ਲਈ ਜੀਵਨ ਰੇਖਾ ਵਰਗਾ ਹੈ। ਉਨ੍ਹਾਂ ਦੱਸਿਆ ਕਿ ਪੁਲ ਦੇ ਬੰਦ ਰਹਿਣ ਕਰਕੇ ਬਾਜ਼ਾਰ ਦਾ ਕਾਰੋਬਾਰ ਠੱਪ ਹੋ ਗਿਆ ਸੀ ਅਤੇ ਦੁਕਾਨਦਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਹੁਣ ਇਸ ਦੇ ਚਾਲੂ ਹੋਣ ਨਾਲ ਜਿੱਥੇ ਵਪਾਰ ਮੁੜ ਰਫ਼ਤਾਰ ਫੜੇਗਾ, ਉੱਥੇ ਰਾਜਪੁਰਾ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਇਸ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਕਿ ਹਲਕਾ ਰਾਜਪੁਰਾ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਰਿਤੇਸ਼ ਬਾਂਸਲ, ਜਗਦੀਪ ਸਿੰਘ ਅਲੂਣਾ, ਸਚਿਨ ਮਿੱਤਲ, ਅਮਰਿੰਦਰ ਮੀਰੀ, ਸੰਦੀਪ ਬਾਵਾ, ਰਾਮ ਸ਼ਰਨ, ਸ਼ਾਲੂ ਬਾਂਸਲ, ਗੁਰਮੀਤ ਸਿੰਘ, ਸੋਨੀ ਧਵਨ, ਸੋਹਨ ਲਾਲ ਢੀਂਗਰਾ, ਸੁਸ਼ੀਲ ਕਵਿਤਰਾ, ਪਰਵਿੰਦਰ ਧਵਨ, ਨੀਟੂ, ਸੰਜੇ, ਸੰਜੀਵ ਮਿੱਤਲ, ਦੀਪਕ ਮਿੱਤਲ, ਪੰਕਜ ਮਿੱਤਲ, ਅਸ਼ੋਕ ਚਾਵਲਾ, ਦਾਰਾ ਸਿੰਘ ਤੇ ਮੇਜਰ ਸਿੰਘ ਬਖਸ਼ੀਵਾਲਾ ਆਦਿ ਹਾਜ਼ਰ ਸਨ।

Advertisement
Advertisement