ਐੱਸਡੀਐੱਮ ਵੱਲੋਂ ਗੁੱਥਮੜਾ ਵਾਸੀਆਂ ਨਾਲ ਮੀਟਿੰਗ
ਸਬ-ਡਿਵੀਜ਼ਨ ਦੁੂਧਨਸਾਧਾਂ ਦੇ ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ਅੱਜ ਸਬ-ਡਿਵੀਜ਼ਨ ਦੁੂਧਨਸਾਧਾਂ ਵਿੱਚ ਪਹਿਲਕਦਮੀ ਕਰਦਿਆਂ ਦੇਵੀਗੜ੍ਹ ਨੇੜੇ ਪਿੰਡ ਗੁੱਥਮੜਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਉਹ ਸੇਫ ਵਾਹਨ ਪਾਲਿਸੀ ਤਹਿਤ ਕਿਸੇ ਵੀ 18 ਸਾਲ ਦੇ...
Advertisement
ਸਬ-ਡਿਵੀਜ਼ਨ ਦੁੂਧਨਸਾਧਾਂ ਦੇ ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ਅੱਜ ਸਬ-ਡਿਵੀਜ਼ਨ ਦੁੂਧਨਸਾਧਾਂ ਵਿੱਚ ਪਹਿਲਕਦਮੀ ਕਰਦਿਆਂ ਦੇਵੀਗੜ੍ਹ ਨੇੜੇ ਪਿੰਡ ਗੁੱਥਮੜਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਉਹ ਸੇਫ ਵਾਹਨ ਪਾਲਿਸੀ ਤਹਿਤ ਕਿਸੇ ਵੀ 18 ਸਾਲ ਦੇ ਬੱਚਿਆਂ ਨੂੰ ਸਕੂਟਰ/ਮੋਟਰਸਾਈਕਲ ਅਤੇ ਕਾਰ ਆਦਿ ਚਲਾਉਣ ਲਈ ਨਾ ਦੇਣ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਆਉਂਦੇ ਝੇਨੇ ਦੀ ਵਾਢੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਮੂਹ ਪਿੰਡ ਵਾਸੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਕੋਈ ਵੀ ਕਿਸਾਨ ਆਪਣੀ ਫਸਲ ਦੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਵੇ। ਇਸ ਤੋਂ ਇਲਾਵਾਂ ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਵੀ ਅਪੀਲ ਕੀਤੀ।
Advertisement
Advertisement
×