ਐੱਸ ਸੀ ਕਮਿਸ਼ਨ ਦੇ ਮੈਂਬਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
‘ਆਪ’ ਦੇ ਐੱਸ ਸੀ ਵਿੰਗ (ਮਾਲਵਾ ਈਸਟ ਜ਼ੋਨ) ਦੇ ਸਕੱਤਰ ਅਮਰੀਕ ਸਿੰਘ ਬੰਗੜ ਦੇ ਇੱਥੇ ਸਥਿਤ ਦਫ਼ਤਰ ਵਿੱਚ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਕੁਝ ਦਾ ਮੌਕੇ ’ਤੇ ਹੀ ਹੱਲ...
Advertisement
‘ਆਪ’ ਦੇ ਐੱਸ ਸੀ ਵਿੰਗ (ਮਾਲਵਾ ਈਸਟ ਜ਼ੋਨ) ਦੇ ਸਕੱਤਰ ਅਮਰੀਕ ਸਿੰਘ ਬੰਗੜ ਦੇ ਇੱਥੇ ਸਥਿਤ ਦਫ਼ਤਰ ਵਿੱਚ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਕੁਝ ਦਾ ਮੌਕੇ ’ਤੇ ਹੀ ਹੱਲ ਕੀਤਾ, ਉੱਥੇ ਬਾਕੀ ਮਸਲੇ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕ ਬੰਗੜ ਤੇ ਹੋਰਾਂ ਨੇ ਗੁਲਜ਼ਾਰ ਬੌਬੀ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ਨੂੰ 10 ਲੱਖ ਤੱਕ ਦੇ ਮੁਫਤ ਇਲਾਜ ਦੀ ਵਿਵਸਥਾ ਸਲਾਹੁਣਯੋਗ ਹੈ। ਇਸ ਮੌਕੇ ਰਣਜੀਤ ਨਗਰ ਦੇ ਸਰਪੰਚ ਸੰਤੋਖ ਸਿੰਘ ਸ਼ੋਕੀ, ਅਵਤਾਰ ਸੁਨਿਆਰਹੇੜੀ, ਚਰਨਜੀਤ ਅਕੌਤ, ਰਣਧੀਰ ਰਾਠੀਆਂ, ਸਤਪਾਲ ਸਿੰਘ, ਸੁਰਜੀਤ ਸਿੰਘ ਤੇ ਗੁਰਤੇਜ ਸਿੰਘ ਮੌਜੂਦ ਸਨ।
Advertisement
Advertisement
×