DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਨਾ ਤੇ ਰੱਖੜਾ ਵੱਲੋਂ ਟੌਹੜਾ ਪਰਿਵਾਰ ਨਾਲ ਮੁਲਾਕਾਤ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਟੌਹੜਾ ਪਿੰਡ ਪੁੱਜ ਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸਰਨਾ ਤੇ...

  • fb
  • twitter
  • whatsapp
  • whatsapp
featured-img featured-img
ਟੌਹੜਾ ਪਰਿਵਾਰ ਨੂੰ ਮਿਲਦੇ ਹੋਏ ਪਰਮਜੀਤ ਸਿੰਘ ਸਰਨਾ ਤੇ ਸੁਰਜੀਤ ਸਿੰਘ ਰੱਖੜਾ।
Advertisement

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਟੌਹੜਾ ਪਿੰਡ ਪੁੱਜ ਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸਰਨਾ ਤੇ ਸ੍ਰੀ ਸ੍ਰੀ ਰੱਖੜਾ ਨੇ ਟੌਹੜਾ ਦੀ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋਵੇਂ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ, ਨੂੰਹਾਂ ਪ੍ਰੋ. ਹਰਨੀਤ ਕੌਰ ਤੇ ਮਹਿਰੀਨ ਕਾਲੇਕਾ ਸਮੇਤ ਹੋਰਨਾ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨ ਆਗੂ ਅਮਰਿੰਦਰ ਸਿੰਘ ਕਾਲੇਕਾ, ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਟੌਹੜਾ ਅਤੇ ਪੰਚ ਤੇ ਟੌਹੜਾ ਪਰਿਵਾਰ ਦੇ ਕਰੀਬੀ ਨੌਜਵਾਨ ਸਨੀ ਟੌਹੜਾ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ। ਸ੍ਰੀ ਸਰਨਾ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਯਾਦ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਨਤਮਸਤਕ ਹੋਏ ਸ੍ਰੀ ਸਰਨਾ ਦਾ ਕਹਿਣਾ ਸੀ ਕਿਉਂਕਿ ਉਹ ਟੌਹੜਾ ਨੂੰ ਬਾਪੂ ਦਾ ਦਰਜਾ ਦਿੰਦੇ ਸਨ ਤੇ ਹਰਮੇਲ ਸਿੰਘ ਟੌਹੜਾ ਉਨ੍ਹਾਂ ਦੇ ਭਰਾਵਾਂ ਸਮਾਨ ਸਨ। ਉਨ੍ਹਾਂ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੇ ਚਲੇ ਜਾਣ ਨਾਲ ਨਾ ਸਿਰਫ ਪਰਿਵਾਰ, ਬਲਕਿ ਪੰਜਾਬ ਤੇ ਸਮਾਜ ਨੂੰ ਵੀ ਘਾਟਾ ਪਿਆ ਹੈ ਕਿਉਂਕਿ ਉਹ ਰਾਜਨੀਤਕ ਨਾ ਹੋ ਕੇ ਲੋਕ ਹਿੱਤ ਤੇ ਸਮਾਜ ਸੇਵੀ ਇਨਸਾਨਾਂ ਵਾਲੀ ਤਸੀਰ ਦੇ ਮਾਲਕ ਸਨ। ਉਹ ਖਰੀ ਗੱਲ ਕਰਦੇ ਸਨ ਪਰ ਹੁਣ ਰਾਜਨੀਤੀ ਗੰਧਲੀ ਹੋ ਗਈ ਹੈ। ਇਸ ਮੌਕੇ ਪ੍ਰਿੰਸੀਪਲ ਭਰਪੂਰ ਸਿੰਘ ਲੌਟ, ਹਰਮੇਲ ਸਿੰਘ ਟੌਹੜਾ ਦੇ ਪੀਏ ਸੁਖਦੇਵ ਸਿੰਘ ਪੰਡਤਾਂਖੇੜੀ, ਕਿਸਾਨ ਆਗੂ ਜਸਦੇਵ ਸਿੰਘ ਨੂਗੀ, ਡਾ. ਬਲਵੀਰ ਸਿੰਘ ਭੱਟਮਾਜਰਾ,ਰਾਣਾ ਨਿਰਮਾਣ, ਪੰਮਾ ਪਨੌਦੀਆਂ, ਹਰਵਿੰਦਰ ਕਾਲਵਾ ਤੇ ਸੁਖਦੇਵ ਸਿੰਘ ਕਾਲਵਾ ਆਦਿ ਹਾਜ਼ਰ ਸਨ।

Advertisement
Advertisement
×