ਪੰਜਾਬੀ ’ਵਰਸਿਟੀ ’ਚ ਸੰਸਕ੍ਰਿਤ ਗੋਸ਼ਟੀ
ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਅਦਾਰੇ ਦੇ ਸਹਿਯੋਗ ਨਾਲ਼ ਕਰਵਾਈ ਗਈ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸੰਪੰਨ ਹੋ ਗਈ ਹੈ। ਵਿਭਾਗ ਮੁਖੀ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਦੂਜੇ...
Advertisement
ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਅਦਾਰੇ ਦੇ ਸਹਿਯੋਗ ਨਾਲ਼ ਕਰਵਾਈ ਗਈ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸੰਪੰਨ ਹੋ ਗਈ ਹੈ। ਵਿਭਾਗ ਮੁਖੀ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਦੂਜੇ ਦਿਨ ਵਿਦਾਇਗੀ ਸੈਸ਼ਨ ਵਿੱਚ ਸੰਸਕ੍ਰਿਤ ਏਵਮ ਸਾਹਿਤ ਅਕਾਦਮੀ ਹਰਿਆਣਾ ਦੇ ਪ੍ਰਧਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ, ਅਧਿਆਤਮਕ ਯੂਨੀਵਰਸਿਟੀ, ਪਿਥੋਰਗੜ੍ਹ ਦੇ ਉਪ-ਕੁਲਪਤੀ ਡਾ. ਵੇਦ ਪ੍ਰਕਾਸ਼ ਉਪਾਧਿਆਇ, ਸੰਸਕ੍ਰਿਤ ਭਾਰਤੀ ਦੇ ਉੱਤਰ ਖੇਤਰ ਦੇ ਸੰਗਠਨ ਮੰਤਰੀ ਨਰੇਂਦਰ ਕੁਮਾਰ ਅਤੇ ਸੰਸਕ੍ਰਿਤ ਭਾਰਤੀ ਨਿਆਸ, ਪੰਜਾਬ ਦੇ ਪ੍ਰਧਾਨ ਦਿਨੇਸ਼ ਭਾਟੀਆ ਨੇ ਆਪਣੇ ਵਿਚਾਰ ਪ੍ਰਗਟਾਏ। ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਦਿਨ ਹੋਈ ਪੈਨਲ ਚਰਚਾ ਵਿੱਚ ਵੱਖ-ਵੱਖ ਵਿਦਵਾਨਾਂ ਨੇ ਸੰਸਕ੍ਰਿਤ ਭਾਸ਼ਾ ਅਤੇ ਇਸ ਦੇ ਮਹੱਤਵ ਦੇ ਹਵਾਲੇ ਨਾਲ਼ ਆਪਣੇ ਵਿਚਾਰ ਪ੍ਰਗਟਾਏ ਗਏ ਸਨ।
Advertisement
Advertisement
×