ਸਮਾਣਾ: ਟਰੈਫਿਕ ਪੁਲੀਸ ਵੱਲੋਂ 15 ਵਾਹਨ ਜ਼ਬਤ
ਪੱਤਰ ਪ੍ਰੇਰਕ੍ ਸਮਾਣਾ, 11 ਜੂਨ ਟਰੈਫਿਕ ਪੁਲੀਸ ਮੁਖੀ ਏਐੱਸਆਈ ਝਿਰਮਿਲ ਸਿੰਘ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਕੀਤੀ ਨਾਕਾਬੰਦੀ ਦੌਰਾਨ ਦੋ ਟਿੱਪਰ, ਇੱਕ ਟਰਾਲੀ ਤੇ 12 ਟਰੱਕ-ਟਰਾਲਿਆਂ ਨੂੰ ਬਾਊਂਡ ਕਰ ਕੇ ਉਨ੍ਹਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ...
Advertisement
ਪੱਤਰ ਪ੍ਰੇਰਕ੍
ਸਮਾਣਾ, 11 ਜੂਨ
Advertisement
ਟਰੈਫਿਕ ਪੁਲੀਸ ਮੁਖੀ ਏਐੱਸਆਈ ਝਿਰਮਿਲ ਸਿੰਘ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਕੀਤੀ ਨਾਕਾਬੰਦੀ ਦੌਰਾਨ ਦੋ ਟਿੱਪਰ, ਇੱਕ ਟਰਾਲੀ ਤੇ 12 ਟਰੱਕ-ਟਰਾਲਿਆਂ ਨੂੰ ਬਾਊਂਡ ਕਰ ਕੇ ਉਨ੍ਹਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਪੁਲੀਸ ਮੁਖੀ ਝਿਰਮਿਲ ਸਿੰਘ ਨੇ ਦੱਸਿਆ ਕਿ ਉੱਚ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਵਾਹਨਾਂ ਨੂੰ ਬਾਊਂਡ ਕਰ ਕੇ ਚਲਾਨ ਕੱਟੇ ਗਏ ਹਨ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਉੱਚ ਅਫ਼ਸਰਾਂ ਵੱਲੋਂ ਮਿਲੇ ਨਵੇਂ ਹੁਕਮਾਂ ਨੂੰ ਧਿਆਨ ’ਚ ਰੱਖ ਕੇ ਪਸਿਆਣਾ ਤੋਂ ਪਾਤੜਾਂ ਤੱਕ ਵਾਹਨ ਆਵਾਜਾਈ ਨੇਮਾਂ ਅਨੁਸਾਰ ਹੀ ਚਲਾਉਣ। ਇਸ ਮੌਕੇ ਏਐੱਸਆਈ ਜਸਪਾਲ ਸਿੰਘ ਅਤੇ ਹਰਜੀਤ ਸਿੰਘ ਮੌਜੂਦ ਸਨ।
Advertisement