ਟਾਂਗਰੀ ਨਦੀ ਦੀ ਸਫ਼ਾਈ ਲਈ 16.72 ਕਰੋੜ ਰੁਪਏ ਜਾਰੀ: ਪਠਾਣਮਾਜਰਾ
ਪੱਤਰ ਪ੍ਰੇਰਕ
ਦੇਵੀਗੜ੍ਹ, 28 ਜੂਨ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਦੇਵੀਗੜ੍ਹ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਟਾਂਗਰੀ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈ ਲਈ ਵੱਡਾ ਕਦਮ ਚੁੱਕਦਿਆਂ 16 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਟਾਂਗਰੀ ਨਦੀ ਮੋਰਨੀ ਹਿੱਲ ਤੋਂ ਸ਼ੁਰੂ ਹੋ ਕੇ ਹਰਿਆਣਾ ਰਾਹੀਂ ਪੰਜਾਬ ਵਿੱਚ ਦਾਖਲ ਹੁੰਦੀ ਹੈ, ਹੁਣ ਪਟਿਆਲਾ ਜ਼ਿਲ੍ਹੇ ਵਿੱਚ 21.52 ਕਿਲੋਮੀਟਰ ਲੰਮੇ ਹਿੱਸੇ ਵਿੱਚ ਟਾਂਗਰੀ ਨਦੀ ਬਣਵਾਈ ਜਾ ਰਹੀ ਹੈ। ਇਸ ਦੌਰਾਨ 16 ਕਰੋੜ 72 ਲੱਖ ਦੇ ਪ੍ਰਾਜੈਕਟ ਰਾਹੀਂ ਨਦੀ ਦੇ ਸੱਜੇ ਅਤੇ ਖੱਬੇ ਬੰਨ੍ਹਾਂ ਦੀ ਮੁਰੰਮਤ ਮੈਂਟੀਨੈੱਸ ਅਤੇ ਰੀਸ਼ੈਂਪਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਇਸ ਦੇ ਨੇੜਲੇ ਪਿੰਡਾਂ ਦੀ ਅਬਾਦੀ ਅਤੇ ਫਸਲਾਂ ਨੂੰ ਹੜ੍ਹ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਅਤੇ ਦੇਵੀਗੜ੍ਹ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ।