ਰੋਟਰੀ ਕਲੱਬ ਨੇ ਸਿਲਾਈ ਮਸ਼ੀਨਾਂ ਵੰਡੀਆਂ
ਰੋਟਰੀ ਕਲੱਬ ਪਾਤੜਾਂ ਰੌਇਲ ਵਲੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਕਲੱਬ ਪ੍ਰਧਾਨ ਹਰਮੇਸ਼ ਸਿੰਗਲਾ ਨੇ ਦੱਸਿਆ ਕਿ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਸਿਖਣ ਲਈ ਮਸ਼ੀਨਾਂ ਦੇਣ ਦਾ ਮਕਸਦ ਹੈ ਕਿ ਉਹ ਸਿਲਾਈ ਸਿੱਖਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ।...
Advertisement
ਰੋਟਰੀ ਕਲੱਬ ਪਾਤੜਾਂ ਰੌਇਲ ਵਲੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਕਲੱਬ ਪ੍ਰਧਾਨ ਹਰਮੇਸ਼ ਸਿੰਗਲਾ ਨੇ ਦੱਸਿਆ ਕਿ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਸਿਖਣ ਲਈ ਮਸ਼ੀਨਾਂ ਦੇਣ ਦਾ ਮਕਸਦ ਹੈ ਕਿ ਉਹ ਸਿਲਾਈ ਸਿੱਖਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਉਨ੍ਹਾਂ ਦੱਸਿਆ ਕਿ ਕਲੱਬ ਦੇ ਮੈਂਬਰ ਨਰਾਇਣ ਗਰਗ, ਕਪਿਲ ਕੌਸ਼ਲ ਮਲਿਕ, ਰਕੇਸ਼ ਗੋਇਲ ਬਬਲ, ਰਾਕੇਸ਼ ਗੋਇਲ ਤੇ ਹਰਮੇਸ਼ ਸਿੰਗਲਾ ਵੱਲੋਂ ਇਹ ਮਸ਼ੀਨਾਂ ਦਸਵੰਧ ਵਿੱਚੋਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸਕੱਤਰ ਰਾਕੇਸ਼ ਗੋਇਲ, ਖ਼ਜ਼ਾਨਚੀ ਮਿੰਕਲ ਗਰਗ ਤੇ ਨਰਾਇਣ ਗਰਗ ਆਦਿ ਹਾਜ਼ਰ ਸਨ।
Advertisement
Advertisement
×