ਛਬੀਲਪੁਰ ’ਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ
ਪਿੰਡ ਛਬੀਲਪੁਰ ਵਿੱਚ ਤੇਜ਼ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਮਕਾਨ ਅੰਦਰ ਪਏ ਘਰੇਲੂ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ। ਮਕਾਨ ਦੇ ਮਾਲਕ ਮਲਕੀਤ ਰਾਮ ਬਾਜ਼ੀਗਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ...
Advertisement
ਪਿੰਡ ਛਬੀਲਪੁਰ ਵਿੱਚ ਤੇਜ਼ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਮਕਾਨ ਅੰਦਰ ਪਏ ਘਰੇਲੂ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ। ਮਕਾਨ ਦੇ ਮਾਲਕ ਮਲਕੀਤ ਰਾਮ ਬਾਜ਼ੀਗਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਦਾ ਪਾਣੀ ਮਕਾਨ ਦੀਆਂ ਨੀਹਾਂ ਵਿੱਚ ਪੈਣ ਕਾਰਨ ਲੰਘੇ ਦਿਨ ਹੀ ਸ਼ਾਮੀ ਮਕਾਨ ਦੀ ਛੱਤ ਡਿੱਗ ਗਈ। ਜਦੋਂ ਮਕਾਨ ਦੀ ਛੱਤ ਡਿੱਗੀ ਉਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਛੱਤ ਦੇ ਮਲਬੇ ਹੇਠ ਆਉਣ ਨਾਲ ਮਕਾਨ ਅੰਦਰ ਪਿਆ ਫਰਿੱਜ, ਟੀਵੀ ਅਤੇ ਫਰਨੀਚਰ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਰਾਸ਼ਨ ਵੀ ਮਲਬਾ ਡਿੱਗਣ ਨਾਲ ਖ਼ਰਾਬ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਮਿਹਨਤ- ਮਜ਼ਦੂਰੀ ਕਰਕੇ ਕਰ ਰਿਹਾ ਸੀ ਕਿ ਨਵੀਂ ਮੁਸੀਬਤ ਨੇ ਘੇਰ ਲਿਆ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਇਸ ਮਜ਼ਦੂਰ ਪਰਿਵਾਰ ਲਈ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।
Advertisement
Advertisement
×