ਪਟਿਆਲਾ-ਦੇਵੀਗੜ੍ਹ ਸੜਕ ’ਤੇ ਗਾਜਰ ਬੂਟੀ ਕਾਰਨ ਹਾਦਸਿਆਂ ਦਾ ਖ਼ਤਰਾ
ਪਟਿਆਲਾ-ਦੇਵੀਗੜ੍ਹ ਰਾਜ ਮਾਰਗ ਦੇ ਦੋਵੇਂ ਪਾਸੇ ਗਾਜਰ ਬੂਟੀ ਕਾਰਨ ਸੜਕ ਹਾਦਸਿਆਂ ਦਾ ਖ਼ਦਸ਼ਾ ਹੈ। ਗਾਜਰ ਬੂਟੀ ਨੇ 5-5 ਫੁੱਟ ਤੱਕ ਸੜਕ ਰੋਕ ਲਈ ਹੈ। ਸੜਕ ਦੇ ਦੋਵੇਂ ਪਾਸੇ ਚਿੱਟੀ ਪੱਟੀ ਤੱਕ ਗਾਜਰ ਬੂਟੀ ਫੈਲੀ ਹੋਈ ਹੈ ਤੇ ਲੋਕਾਂ ਨੂੰ ਆਵਾਜਾਈ...
Advertisement
ਪਟਿਆਲਾ-ਦੇਵੀਗੜ੍ਹ ਰਾਜ ਮਾਰਗ ਦੇ ਦੋਵੇਂ ਪਾਸੇ ਗਾਜਰ ਬੂਟੀ ਕਾਰਨ ਸੜਕ ਹਾਦਸਿਆਂ ਦਾ ਖ਼ਦਸ਼ਾ ਹੈ। ਗਾਜਰ ਬੂਟੀ ਨੇ 5-5 ਫੁੱਟ ਤੱਕ ਸੜਕ ਰੋਕ ਲਈ ਹੈ। ਸੜਕ ਦੇ ਦੋਵੇਂ ਪਾਸੇ ਚਿੱਟੀ ਪੱਟੀ ਤੱਕ ਗਾਜਰ ਬੂਟੀ ਫੈਲੀ ਹੋਈ ਹੈ ਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਇਸ ਬੂਟੀ ਨੂੰ ਵੱਢਣ ਵਾਲਾ ਕੋਈ ਕਰਮਚਾਰੀ ਨਹੀਂ ਦਿਖਦਾ ਅਤੇ ਨਾ ਹੀ ਲੋਕ ਨਿਰਮਾਣ ਵਿਭਾਗ ਇਸ ਪਾਸੇ ਧਿਆਨ ਦਿੰਦਾ। ਪਤਾ ਲੱਗਾ ਹੈ ਕਿ ਜਦੋਂ ਕੋਈ ਵੱਡਾ ਲੀਡਰ ਜਾਂ ਵੱਡਾ ਅਧਿਕਾਰੀ ਇਸ ਪਾਸੇ ਆਉਂਦਾ ਹੈ ਤਾਂ ਸਬੰਧਤ ਵਿਭਾਗ ਦੇ ਕੁਝ ਕੁ ਕਰਮਚਾਰੀ ਦਾਤਰ ਵਗੈਰਾ ਲੈ ਕੇ ਇਸ ਨੂੰ ਵੱਢਣ ਲੱਗ ਜਾਂਦੇ ਹਨ ਅਤੇ ਜਦੋਂ ਇਹ ਲੀਡਰ ਜਾਂ ਅਧਿਕਾਰੀ ਵਾਪਸ ਮੁੜ ਜਾਂਦੇ ਹਨ ਤਾਂ ਇਹ ਕਰਮਚਾਰੀ ਵੀ ਨਾਲ ਹੀ ਕੰਮ ਬੰਦ ਕਰਕੇ ਵਾਪਸ ਮੁੜ ਜਾਂਦੇ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਗਾਜਰ ਬੂਟੀ ਨੂੰ ਵੱਢ ਕੇ ਜਲਦੀ ਤੋਂ ਜਲਦੀ ਸੜਕ ਸਾਫ ਕਰਵਾਈ ਜਾਵੇ।
Advertisement
Advertisement
×