ਸੰਭਾਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕੇਂਦਰ ਸਥਾਪਤ
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਵੇਖਦਿਆਂ ਹੜ੍ਹਾਂ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰੇਮ ਬਾਗ ਪੈਲੇਸ, ਦੇਵੀਗੜ੍ਹ ਰੋਡ, ਪਟਿਆਲਾ, ਸੈਕੰਡਰੀ ਸਕੂਲ, ਭੁਨਰਹੇੜੀ , ਗੁਰਦੁਆਰਾ ਬਹਿਲ,ਟੁਰਨਾ ਪੈਲੇਸ, ਚੀਕਾ ਰੋਡ, ਡੇਰਾ ਰਾਧਾ ਸੁਆਮੀ ਸਤਿਸੰਗ ਘਰ ਸਨੌਰ, ਸਤਿਸੰਗ ਘਰ ਡੇਰਾ ਰਾਧਾ ਸੁਆਮੀ ਥੇੜੀ, ਸਤਿਸੰਗ ਘਰ ਰਾਧਾ ਸੁਆਮੀ ਬਾਰਨ, ਸਤਿਸੰਗ ਘਰ ਰਾਧਾ ਸੁਆਮੀ, ਫੱਗਣਮਾਜਰਾ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਕੰਟਰੋਲ ਰੂਮ ਦਾ ਸੰਪਰਕ ਨੰਬਰ- 0175-2983321 ਹੈ। ਰਾਜਪੁਰਾ ਵਿੱਚ ਗੁਰਦੁਆਰਾ ਨਥਾਣਾ ਸਾਹਿਬ, ਜੰਡ ਮੰਘੋਲੀ, ਗੁਰਦੁਆਰਾ ਸਾਹਿਬ, ਤਹਿਸੀਲ ਰੋਡ, ਘਨੌਰ, ਸਰਕਾਰੀ ਸਕੂਲ ਘਨੌਰ, ਸਰਕਾਰੀ ਗਰਲਜ਼ ਕਾਲਜ, ਰਾਜਪੁਰਾ, ਗੁਰਦੁਆਰਾ ਮੰਜੀ ਸਾਹਿਬ, ਲੋਹਸਿੰਬਲੀ ਵਾਹ ਨਿਰਮਲ ਕੁਟੀਆ, ਗੁਰਦੁਆਰਾ ਮੰਜੀ ਸਾਹਿਬ, ਨੌਵੀਂ ਪਾਤਸ਼ਾਹੀ, ਹਰਪਾਲਪੁਰ/ਗੁਰਦੁਆਰਾ ਕੁਸ਼ਟਨਿਵਾਰਨ ਸਾਹਿਬ, ਸ਼ੇਖਪੁਰਾ/ਗੁਰਦੁਆਰਾ ਧੰਨਾ ਭਗਤ ਸਾਹਿਬ ਘੱਗਰ ਦਰਿਆ ਦੇ ਨੇੜੇ, ਸ਼ਿਵ ਮੰਦਿਰ ਨਲਾਸ, ਸੈਕੰਡਰੀ ਸਕੂਲ ਮਿਰਜ਼ਾਪੁਰ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ।