DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੈਫੈੱਡ ਡਾਇਰੈਕਟਰ ਬਣਾਏ ਜਾਣ ’ਤੇ ਰਮੇਸ਼ ਕੁਮਾਰ ਦਾ ਸਨਮਾਨ

ਪੱਤਰ ਪ੍ਰੇਰਕ ਪਾਤੜਾਂ, 27 ਮਈ ਮਿਫਕੋ ਸਹਿਕਾਰੀ ਸਭਾ ਦੇ ਚੇਅਰਮੈਨ ਰਮੇਸ਼ ਕੁਮਾਰ ਨੂੰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਉਤਰੀ ਜ਼ੋਨ ਦਾ ਡਾਇਰੈਕਟਰ ਚੁਣਿਆ ਗਿਆ ਹੈ। ਇਸ ਵੱਕਾਰੀ ਅਹੁਦੇ ਲਈ ਉਨ੍ਹਾਂ ਦੀ ਚੋਣ ਖੇਤੀਬਾੜੀ ਖੇਤਰ ਵਿੱਚ ਪਾਏ ਯੋਗਦਾਨ...
  • fb
  • twitter
  • whatsapp
  • whatsapp
featured-img featured-img
ਨੈਫੇਡ ਦਾ ਡਾਇਰੈਕਟਰ ਚੁਣੇ ਜਾਣ ’ਤੇ ਰਮੇਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ

ਪਾਤੜਾਂ, 27 ਮਈ

Advertisement

ਮਿਫਕੋ ਸਹਿਕਾਰੀ ਸਭਾ ਦੇ ਚੇਅਰਮੈਨ ਰਮੇਸ਼ ਕੁਮਾਰ ਨੂੰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਉਤਰੀ ਜ਼ੋਨ ਦਾ ਡਾਇਰੈਕਟਰ ਚੁਣਿਆ ਗਿਆ ਹੈ। ਇਸ ਵੱਕਾਰੀ ਅਹੁਦੇ ਲਈ ਉਨ੍ਹਾਂ ਦੀ ਚੋਣ ਖੇਤੀਬਾੜੀ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਕੀਤੀ ਗਈ ਹੈ। ਸਮਾਜਿਕ ਸੰਸਥਾਵਾਂ ਵੱਲੋਂ ਸ਼ਹਿਰ ਦੇ ਨਿੱਜੀ ਪੈਲਿਸ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ।

ਬ੍ਰਾਹਮਣ ਸਭਾ ਪਾਤੜਾਂ ਦੇ ਪ੍ਰਧਾਨ ਕੰਵਲਜੀਤ ਸ਼ਰਮਾ ਬਿੱਟੂ ਨੇ ਕਿਹਾ ਕਿ ਰਮੇਸ਼ ਕੁਮਾਰ ਖੇਤੀਬਾੜੀ ਮੰਡੀਕਰਨ ਅਤੇ ਸਹਿਕਾਰੀ ਪ੍ਰਬੰਧਨ ਵਿੱਚ ਤਜਰਬੇ ਅਤੇ ਮੁਹਾਰਤ ਸਦਕਾ ਦੋ ਦਹਾਕਿਆਂ ਤੋਂ ਕਿਸਾਨੀ ਤੇ ਕਾਰੋਬਾਰ ਨੂੰ ਬਿਹਤਰ ਬਣਾਉਣ ਅਤੇ ਖੇਤੀਬਾੜੀ ਸਪਲਾਈ ਚੇਨਾਂ ਵਧਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਦਰਬਾਰਾ ਸਿੰਘ ਬਣਵਾਲਾ, ਜੋਧਾ ਸਿੰਘ ਸੰਗਰੂਰ, ਐਡਵੋਕੇਟ ਸ਼ਿਵਮ ਸ਼ਰਮਾ, ਐਡਵੋਕੇਟ ਅਮਰਜੀਤ, ਕੁਲਦੀਪ ਸ਼ਰਮਾ ਰਾਏਧਰਾਣਾ, ਤਿਗੁਰੂ ਕਲੇਰ ਸਾਬਕਾ ਸਰਪੰਚ, ਭੋਲਾ ਰਾਮ ਬ੍ਰਾਹਮਣ ਮਾਜਰਾ, ਬੱਲੀ ਸਰਪੰਚ ਬ੍ਰਾਹਮਣ ਮਾਜਰਾ, ਨੰਦ ਲਾਲ ਦਿੜ੍ਹਬਾ ਤੇ ਰਾਜੂ ਸਰਪੰਚ ਰਾਏਧਰਾਣਾ ਆਦਿ ਹਾਜ਼ਰ ਸਨ।

Advertisement
×