ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜਪੁਰਾ: ਟਰੱਕ ਡਰਾਈਵਰ ਨੂੰ ਲੁੱਟਿਆ

ਰਾਜਪੁਰਾ: ਇੱਥੇ ਬੀਤੀ ਰਾਤ ਰਾਜਪੁਰਾ-ਚੰਡੀਗੜ੍ਹ ਰੋਡ ਨਜ਼ਦੀਕ ਗਗਨ ਫੈਕਟਰੀ ਕੋਲ ਚਾਰ ਨਕਾਬਪੋਸ਼ ਇੱਕ ਟਰੱਕ ਡਰਾਈਵਰ ਨੂੰ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਰਮੇਸ਼...
Advertisement

ਰਾਜਪੁਰਾ: ਇੱਥੇ ਬੀਤੀ ਰਾਤ ਰਾਜਪੁਰਾ-ਚੰਡੀਗੜ੍ਹ ਰੋਡ ਨਜ਼ਦੀਕ ਗਗਨ ਫੈਕਟਰੀ ਕੋਲ ਚਾਰ ਨਕਾਬਪੋਸ਼ ਇੱਕ ਟਰੱਕ ਡਰਾਈਵਰ ਨੂੰ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਰਮੇਸ਼ ਚੌਧਰੀ ਬਿਹਾਰ ਤੋਂ ਮਾਲ ਲੱਦ ਕੇ ਆਇਆ ਸੀ। ਉਸ ਨੇ ਜਦੋਂ ਚੰਡੀਗੜ੍ਹ ਰੋਡ ’ਤੇ ਸਥਿਤ ਗਗਨ ਫੈਕਟਰੀ ਨਜ਼ਦੀਕ ਟਰੱਕ ਖੜ੍ਹਾ ਕੀਤਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨਕਾਬਪੋਸ਼ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਕੇ ਉਸ ਦਾ ਹੱਥ ਜ਼ਖ਼ਮੀ ਕਰ ਦਿੱਤਾ। ਟਰੱਕ ਡਰਾਈਵਰ ਭੱਜ ਕੇ ਨਾਲ ਦੇ ਗੁਦਾਮ ਵਿੱਚ ਵੜ ਗਿਆ। ਲੁਟੇਰੇ ਟਰੱਕ ਵਿੱਚੋਂ ਰਮੇਸ਼ ਚੌਧਰੀ ਦਾ ਮੋਬਾਈਲ ਅਤੇ 7000 ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਫੋਕਲ ਪੁਆਇੰਟ ਪੁਲੀਸ ਚੌਂਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ। -ਨਿੱਜੀ ਪੱਤਰ ਪ੍ਰੇਰਕ

Advertisement
Advertisement