ਵਿਧਾਇਕਾ ਵੱਲੋਂ ਰਾਜੇਸ਼ ਬੋਵਾ ਦਾ ਸਨਮਾਨ
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਰਾਜੇਸ਼ ਬੋਵਾ ਨੂੰ ਯੂਥ ਕੋਆਰਡੀਨੇਟਰ ਰਾਜਪੁਰਾ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਅਜੇ ਮਿੱਤਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਰਾਜੇਸ਼ ਬੋਵਾ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ...
Advertisement
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਰਾਜੇਸ਼ ਬੋਵਾ ਨੂੰ ਯੂਥ ਕੋਆਰਡੀਨੇਟਰ ਰਾਜਪੁਰਾ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਅਜੇ ਮਿੱਤਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਰਾਜੇਸ਼ ਬੋਵਾ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਵਿਧਾਇਕਾ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜੇਸ਼ ਬੋਵਾ ਪਾਰਟੀ ਦਾ ਮਿਹਨਤੀ ਵਰਕਰ ਅਤੇ ਜ਼ਮੀਨ ਨਾ ਜੁੜਿਆ ਹੋਇਆ ਹੈ।ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਨਾਲ ਰਾਜਪੁਰਾ ਵਿਖੇ ਯੂਥ ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਸ੍ਰੀ ਬੋਵਾ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕਾ ਨੀਨਾ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੋਆਰਡੀਨੇਟਰ ਰਿਤੇਸ਼ ਬਾਂਸਲ, ਸਰਪੰਚ ਜਸਵਿੰਦਰ ਸਿੰਘ ਜ਼ੈਲਦਾਰ, ਸਾਬਕਾ ਸਰਪੰਚ ਸਤਵਿੰਦਰ ਸਿੰਘ ਮਿਰਜ਼ਾਪੁਰ, ਗੁਰਤੇਜ ਸਿੰਘ ਤੇ ਅਮਰਿੰਦਰ ਮੀਰੀ ਆਦਿ ਮੌਜੂਦ ਸਨ।
Advertisement
Advertisement
×