DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੇਲਵੇ ਦੀ ਅਥਲੀਟ ਮਨਪ੍ਰੀਤ ਨੇ ਕਾਂਸੀ ਦਾ ਤਗਮਾ ਜਿੱਤਿਆ, ਬੈਂਕਾਕ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ 2023

ਪੱਤਰ ਪ੍ਰੇਰਕ ਪਟਿਆਲਾ, 17 ਜੁਲਾਈ ਭਾਰਤੀ ਰੇਲਵੇ ਦੀ ਇੱਕ ਵਿਲੱਖਣ ਇਕਾਈ ਪਟਿਆਲਾ ਰੇਲ ਇੰਜਣ ਕਾਰਖ਼ਾਨਾ ਦੀ ਮੁਲਾਜ਼ਮ ਮਨਪ੍ਰੀਤ ਕੌਰ ਨੇ ਬੈਂਕਾਕ ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸ਼ਾਟ ਪੁੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17.00 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ...
  • fb
  • twitter
  • whatsapp
  • whatsapp
featured-img featured-img
ਸ਼ਾਟਪੁੱਟ ਵਿੱਚ ਥ੍ਰੋ ਕਰਦੀ ਹੋਈ ਮਨਪ੍ਰੀਤ ਕੌਰ।
Advertisement

ਪੱਤਰ ਪ੍ਰੇਰਕ

ਪਟਿਆਲਾ, 17 ਜੁਲਾਈ

Advertisement

ਭਾਰਤੀ ਰੇਲਵੇ ਦੀ ਇੱਕ ਵਿਲੱਖਣ ਇਕਾਈ ਪਟਿਆਲਾ ਰੇਲ ਇੰਜਣ ਕਾਰਖ਼ਾਨਾ ਦੀ ਮੁਲਾਜ਼ਮ ਮਨਪ੍ਰੀਤ ਕੌਰ ਨੇ ਬੈਂਕਾਕ ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸ਼ਾਟ ਪੁੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17.00 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।

ਪਟਿਆਲਾ ਰੇਲ ਇੰਜਣ ਕਾਰਖ਼ਾਨਾ ਦੇ ਪ੍ਰਮੁੱਖ ਪ੍ਰਬੰਧਕੀ ਅਫ਼ਸਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਸ਼੍ਰੀਮਤੀ ਮਨਪ੍ਰੀਤ ਕੌਰ ਦੁਆਰਾ ਇਹ ਬੇਮਿਸਾਲ ਕਾਰਨਾਮਾ ਨਾ ਸਿਰਫ਼ ਪਟਿਆਲਾ ਰੇਲ ਇੰਜਣ ਕਾਰਖ਼ਾਨਾ ਲਈ ਬਹੁਤ ਮਾਣ ਲਿਆਉਂਦਾ ਹੈ ਬਲਕਿ ਉਸ ਕੋਲ ਮੌਜੂਦ ਵਿਸ਼ਾਲ ਪ੍ਰਤਿਭਾ ਅਤੇ ਸਮਰਪਣ ਨੂੰ ਵੀ ਉਜਾਗਰ ਕਰਦਾ ਹੈ। ਰੇਲਵੇ ਮਨਪ੍ਰੀਤ ਕੌਰ ਨੂੰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੰਦਾ ਹੈ। ਉਸ ਦੇ ਖੇਡ ਲਈ ਉਸ ਦੇ ਸਮਰਪਣ, ਲਗਨ ਅਤੇ ਜਨੂਨ ਦੀ ਤਾਰੀਫ਼ ਕੀਤੀ ਗਈ ਹੈ । ਮਨਪ੍ਰੀਤ ਕੌਰ ਦੀ ਸਫਲਤਾ ਪੀਐੱਲਡਬਲਿਊ ਅਥਲੀਟਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਖੇਡਾਂ ਦੀ ਉੱਤਮਤਾ ਨੂੰ ਉਤਸ਼ਾਹਿਤ ਕਰਨ ਪਟਿਆਲਾ ਰੇਲ ਇੰਜਣ ਕਾਰਖ਼ਾਨਾ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਅਤੇ ਹੱਲਾਸ਼ੇਰੀ ਦਾ ਪ੍ਰਮਾਣ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਰੇਲ ਇੰਜਣ ਕਾਰਖ਼ਾਨਾ, ਭਾਰਤੀ ਰੇਲਵੇ ਦੀ ਇੱਕ ਮਸ਼ਹੂਰ ਇਕਾਈ ਹੈ, ਜੋ ਲੋਕੋਮੋਟਿਵ ਦੇ ਉਤਪਾਦਨ ਨੂੰ ਸਮਰਪਿਤ ਹੈ।

Advertisement
×