ਪੰਜਾਬੀ ’ਵਰਸਿਟੀ ਦੇ ਫਿਲਮ ਮੇਕਿੰਗ ਕੋਰਸ ਨੂੰ ਹੁੰਗਾਰਾ
ਪਟਿਆਲਾ (ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕੋਰਸ ਯੂਜੀ-ਪੀਜੀ-ਇਨ ਫ਼ਿਲਮ ਮੇਕਿੰਗ ਨੂੰ ਭਰਪੂਰ ਹੁਲਾਰਾ ਮਿਲਿਆ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਇਸ ਕੋਰਸ ਲਈ ਅਲਾਟ ਹੋਈਆਂ 20 ਸੀਟਾਂ ਭਰਨ...
Advertisement
ਪਟਿਆਲਾ (ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕੋਰਸ ਯੂਜੀ-ਪੀਜੀ-ਇਨ ਫ਼ਿਲਮ ਮੇਕਿੰਗ ਨੂੰ ਭਰਪੂਰ ਹੁਲਾਰਾ ਮਿਲਿਆ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਇਸ ਕੋਰਸ ਲਈ ਅਲਾਟ ਹੋਈਆਂ 20 ਸੀਟਾਂ ਭਰਨ ਤੋਂ ਬਾਅਦ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਇਸ ਸਾਲ 10 ਸੀਟਾਂ ਦਾ ਹੋਰ ਵਾਧਾ ਕੀਤਾ ਹੈ। ਵਿਭਾਗ ਨੇ ਇਹ ਸਾਰੀਆਂ 30 ਸੀਟਾਂ ਵੀ ਭਰ ਲਈਆਂ ਹਨ। ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਕੋਰਸ ਨੂੰ ਏਨਾ ਚੰਗਾ ਹੁਲਾਰਾ ਮਿਲ ਰਿਹਾ ਹੈ ਕਿ ਹਾਲੇ ਹੋਰ ਵਿਦਿਆਰਥੀ ਇਸ ਕੋਰਸ ਵਿੱਚ ਸੀਟ ਲੈਣ ਲਈ ਪਹੁੰਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਫ਼ਿਲਮ ਨਿਰਦੇਸ਼ਨ, ਪਟਕਥਾ ਲੇਖਨ, ਫ਼ਿਲਮ ਸੰਪਾਦਨ, ਪ੍ਰੋਡਕਸ਼ਨ ਮੈਨੇਜਮੈਂਟ, ਸਿਨਮੈਟੋਗਰਾਫ਼ੀ, ਸਾਊਂਡ ਆਦਿ ਵਿਸ਼ਿਆਂ ਬਾਰੇ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਿੱਤੀ ਜਾਂਦੀ ਹੈ।
Advertisement
Advertisement